ਪੁਲਿਸ ਨੇ 10 ਹਜ਼ਾਰ ਲੀਟਰ ਸ਼ਰਾਬ ਕੀਤੀ ਬਰਾਮਦ - Sri Anandpur Sahib Police
ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਪੁਲਿਸ (Sri Anandpur Sahib Police) ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੰਜਾਬ ਹਿਮਾਚਲ ਸਰਹੱਦੀ (Punjab Himachal border) ਪਿੰਡ ਗੰਭੀਰਪੁਰ ਵਿਖੇ ਛਾਪਾ ਮਾਰ ਕੇ 10,000 ਲੀਟਰ ਕੱਚੀ ਸ਼ਰਾਬ ਦੇ ਡ੍ਰਮ ਫੜੇ ਹਨ। ਡੀ.ਐਸ.ਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੱਡੀ ਮਾਤਰਾ 'ਚ ਕੱਚੀ ਇੱਥੇ ਸ਼ਰਾਬ ਪਈ ਹੈ ਅਤੇ ਅਸੀਂ ਮੌਕੇ 'ਤੇ ਛਾਪੇਮਾਰੀ ਕੀਤੀ ਤਾਂ 200-200 ਲੀਟਰ 5 ਡਰੰਮ ਕੱਚੀ ਸ਼ਰਾਬ ਦੇ ਬਰਾਮਦ ਕੀਤੇ ਹਨ ਅਤੇ ਮੌਕੇ 'ਤੇ ਨਸ਼ਟ ਕਰ ਦਿੱਤਾ।ਪੁਲਿਸ ਦਾ ਕਹਿਣਾ ਹੈ ਕਿ ਕੋਈ ਵੀ ਗ੍ਰਿਫ਼ਤਾਰ ਨਹੀਂ ਕੀਤਾ।