ਪਟਿਆਲਾ ’ਚ ਚੱਲੀਆਂ ਗੋਲੀਆਂ ਨੂੰ ਲੈਕੇ ਪੁਲਿਸ ਦਾ ਵੱਡਾ ਐਕਸ਼ਨ !
ਪਟਿਆਲਾ: ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਪਟਿਆਲਾ ਦੇ ਅਰਬਨ ਅਸਟੇਟ ਵਿਖੇ ਹੋਈ ਫਾਇਰਿੰਗ ਨੂੂੰ ਲੈਕੇ ਡੀਐਸਪੀ ਮੋਹਿਤ ਅੱਗਰਵਾਲ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਲ 10 ਦੇ ਕਰੀਬ ਵਿਅਕਤੀਆਂ ਵੱਲੋਂਂ 4 ਰਾਊਂਡ ਕੱਢੇ ਗਏ ਹਨ ਜਿਸ ਕਾਰਨ ਇੱਕ ਗੋਲੀ ਜੋ ਹੈ ਮਨਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਲੱਗੀ ਸੀ ਅਤੇ ਉਸ ਦੇ ਨਾਲ ਜੋ ਜਗਦੀਸ਼ ਜੋਲੀ ਸੀ ਉਸ ਦੇ ਸਰੀਰ ਦੇ ਉੱਪਰ ਸ਼ਰਲੇ ਲੱਗੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਗਦੀਸ਼ ਜੋਲੀ ਦੇ ਬਿਆਨਾਂ ਦੇ ਆਧਾਰ ਉੱਤੇ ਉੱਪਰ ਅੱਠ-ਦਸ ਦੇ ਕਰੀਬ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।