ਪੁਲਿਸ ਨੇ ਘਰ 'ਤੇ ਕੀਤੀ ਰੇਡ 7 ਲੱਖ ਤੋਂ ਵੀ ਜ਼ਿਆਦਾ ਕੀਮਤ ਦੇ ਡੋਡੇ ਕੀਤੇ ਬਰਾਮਦ - Drugs worth more than seven lakh rupees
ਰੋਪੜ ਪੁਲਿਸ ਨੇ (Ropar Police) ਸੱਤ ਲੱਖ ਰੁਪਏ ਤੋਂ ਵੀ ਵੱਧ ਕੀਮਤ ਦੇ 2 ਕਿਉਂਟਲ ਡੋਡਿਆਂ (Drugs worth more than seven lakh rupees ) ਦੇ ਬੋਰੇ ਇਕ ਘਰ ਵਿੱਚੋਂ ਬਰਾਮਦ ਕੀਤੇ ਹਨ। ਪੁਲਿਸ ਨੂੰ ਪਿੰਡ ਸ਼ਾਮਪੁਰਾ ਦੇ ਇਕ ਘਰ ਵਿੱਚੋਂ ਡੋਡੇ ਵੇਚੇ ਜਾਣ ਦੀ ਸੂਚਨਾ ਮਿਲੀ ਸੀ ਜਿਸ ਦੀ ਰੈਕੀ (Action taken after doing the rakhi) ਕਰਨ ਤੋ ਬਾਅਦ ਜਦੋਂ ਪੁਲਿਸ ਨੇ ਇਸ ਘਰ ਵਿੱਚ ਛਾਪਾ ਮਾਰਿਆ ਤਾਂ ਇੱਥੋਂ 2 ਕਿਉਂਟਲ ਡੋਡੇ ਬਰਾਮਦ ਹੋਏ। ਪੁਲਿਸ ਵੱਲੋ ਇਸ ਕਾਰੋਬਾਰ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਦੇ ਮੁਤਾਬਿਕ ਨਸ਼ਾ ਵੇਚਣ ਵਾਲੇ ਇੰਨਾਂ ਲੋਕਾ ਨੇ ਇਹ ਮਕਾਨ ਕਿਰਾਏ ਉੱਤੇ ਲਿਆ ਹੋਇਆ ਤੇ ਇਸਦੇ ਅੰਦਰ ਹੀ ਭਾਰ ਤੋਲਣ ਵਾਲਾ ਕੰਡਾ ਰੱਖ ਕੇ ਇੱਥੋਂ ਰਿਟੇਲ ਵਿੱਚ ਨਸ਼ਾ ਵੇਚਿਆ ਜਾ ਰਿਹਾ ਸੀ।