ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪੁਲਿਸ ਹੋਈ ਸਖ਼ਤ - Traffic marshal from Bathinda police since morning
ਬਠਿੰਡਾ: ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਠਿੰਡਾ ਪੁਲਿਸ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਬਠਿੰਡਾ ਪੁਲਿਸ ਵੱਲੋਂ ਸਵੇਰ ਤੋਂ ਹੀ ਟਰੈਫਿਕ ਮਾਰਸ਼ਲ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੇ ਲੱਗੀਆਂ ਫ਼ਿਲਮਾਂ ਅਤੇ ਜਾਲੀਆਂ ਉਤਰਵਾ ਕੇ ਚਲਾਨ ਕੱਟੇ ਗਏ। 50 ਦੇ ਕਰੀਬ ਗੱਡੀਆਂ ਦੀਆਂ ਜਾਲੀਆਂ ਅਤੇ ਫ਼ਿਲਮਾਂ ਲਾਉਣ ਉਪਰੰਤ ਟਰੈਫਿਕ ਪੁਲਿਸ ਵੱਲੋਂ ਜਿੱਥੇ ਚਲਾਨ ਕੱਟੇ ਗਏ ਉਥੇ ਹੀ ਕਈ 2 ਪਹੀਆ ਵਾਹਨਾਂ ਦੇ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਚਲਾਨ ਕੱਟੇ ਗਏ। ਇਸ ਮੌਕੇ ਟਰੈਫਿਕ ਮਾਰਸ਼ਲ ਰਾਕੇਸ਼ ਮਹਿਤਾ ਆਸਰਾ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਟਰੈਫਿਕ ਪੁਲਿਸ ਦੀ ਮੱਦਦ ਲਈ ਅਜਿਹੇ ਮੁਹਿੰਮ ਛੇੜੀ ਗਈ ਹੈ ਅਤੇ ਵੱਡੀ ਪੱਧਰ ਉੱਪਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਗੱਡੀਆਂ ਦੀਆਂ ਜਾਲੀਆਂ ਅਤੇ ਫਿਲਮਾਂ ਉਤਰਵਾਈਆਂ ਗਈਆਂ ਹਨ ਇਸ ਮੌਕੇ ਟ੍ਰੈਫਿਕ ਪੁਲਸ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।Bathinda traffic police news.