ਨਸ਼ਿਆਂ ਖ਼ਿਲਾਫ਼ ਮਾਨਸਾ ’ਚ ਪੁਲਿਸ ਦੀ ਵੱਡੀ ਛਾਪੇਮਾਰੀ, ਪੁਲਿਸ ਨੂੰ ਦੇਖ ਨਸ਼ਾ ਤਸਕਰ ਭੱਜੇ ! - ਪੁਲਿਸ ਵੱਲੋਂ ਚਲਾਏ ਗਏ ਸਰਚ ਅਭਿਆਨ
ਮਾਨਸਾ : ਨਸ਼ੇ ਦੇ ਖ਼ਿਲਾਫ਼ ਪੰਜਾਬ ਭਰ ਦੇ ਵਿਚ ਪੁਲਿਸ ਵੱਲੋਂ ਚਲਾਏ ਗਏ ਸਰਚ ਅਭਿਆਨ ਦੇ ਤਹਿਤ ਮਾਨਸਾ ਵਿਖੇ ਵੀ ਡੀਆਈਜੀ ਗੁਰਪ੍ਰੀਤ ਗਿੱਲ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਦੇ ਹੱਥ ਕੋਈ ਵੱਡੀ ਖੇਪ ਤਾਂ ਨਹੀਂ ਲੱਗੀ ਪਰ ਪੁਲਿਸ ਨੂੰ ਇੱਕਾ ਦੁੱਕਾ ਨਸ਼ਾ ਤਸਕਰਾਂ ਤੋਂ ਨਸ਼ੇ ਦੀ ਥੋੜ੍ਹੀ ਰਿਕਵਰੀ ਜ਼ਰੂਰ ਹੋਈ ਹੈ। ਪੁਲਿਸ ਦੇ ਸਰਚ ਅਭਿਆਨ ਨੂੰ ਦੇਖਦਿਆਂ ਕਈ ਨਸ਼ਾ ਤਸਕਰ ਰਫੂ ਚੱਕਰ ਵੀ ਹੋਏ ਹਨ। ਗਏ। ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ’ਤੇ ਪਹਿਲਾਂ ਪਰਚੇ ਦਰਜ ਹਨ ਜਾਂ ਕੋਈ ਜੇਲ੍ਹ ਦੇ ਵਿੱਚ ਹੈ ਜਾਂ ਫਿਰ ਨਸ਼ੇ ਦੇ ਆਦੀ ਹੈ ਉਨ੍ਹਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਤਾਂ ਕਿ ਜੇ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।