ਸਰਹੱਦੀ ਖੇਤਰ ’ਚ ਪੁਲਿਸ ਨੇ ਦੇਰ ਰਾਤ ਲਾਏ ਨਾਕੇ, ਕੀਤੀ ਚੈਕਿੰਗ - special checking at 16 places in ferozepur
ਫਿਰੋਜ਼ਪੁਰ: ਜ਼ਿਲ੍ਹੇ ਦੇ ਸਰਹੱਦੀ ਇਲਾਕੇ ਚ ਪੰਜਾਬ ਪੁਲਿਸ ਵੱਲੋਂ ਦੇਰ ਰਾਤ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਸਪੈਸ਼ਲ ਚੈਕਿੰਗ ਦੇ ਨਾਕੇ ਜ਼ਿਲ੍ਹੇ ’ਚ 16 ਥਾਵਾਂ ’ਤੇ ਲਗਾਏ ਗਏ। ਸਰਹੱਦ ਤੋਂ ਤਕਰੀਬਨ 5 ਕਿਲੋਮੀਟਰ ਚ ਨਾਕੇ ਲਗਾਏ ਗਏ ਸੀ। ਇਸ ਸਬੰਧੀ ਆਈ ਜੀ ਫਿਰੋਜ਼ਪੁਰ ਰੇਂਜ ਜਸਕਰਨ ਸਿੰਘ ਨੇ ਕਿਹਾ ਕਿ ਡੀਜੀਪੀ ਦੇ ਦਿਸ਼ਾ ਨਿਰਦੇਸ਼ਾ ’ਤੇ ਪਾਕਿਸਤਾਨ ਦੇ ਪਠਾਨਕੋਟ ਤੋਂ ਫਾਜ਼ਿਲਕਾ ਨਾਲ ਲਗਦੀ ਸਰਹੱਦ ਦੇ ਪੰਜ ਕਿਲੋਮੀਟਰ ’ਤੇ ਨਾਕੇ ਲਗਾਏ ਗਏ ਹਨ। ਫਿਰੋਜ਼ਪੁਰ ਦੇ ਵਿੱਚ 16 ਥਾਵਾਂ ’ਤੇ ਸਰਹੱਦੀ ਇਲਾਕੇ ’ਚ ਨਾਕੇ ਲਗੇ ਹੋਏ ਹਨ ਅਤੇ ਪੂਰੀ ਨਜਰ ਰੱਖੀ ਜਾ ਰਹੀ ਹੈ।
TAGGED:
ਸਪੈਸ਼ਲ ਚੈਕਿੰਗ