ਪੁਲਿਸ ਨੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਕੀਤਾ ਗ੍ਰਿਫ਼ਤਾਰ - Village Bhaa Singhpur
ਜਲੰਧਰ: ਕਸਬਾ ਫਿਲੌਰ ਦੇ ਲਸਾੜਾ ਪੁਲਿਸ ਚੌਂਕੀ (Lasara police station in town Phillaur) ਵੱਲੋਂ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ‘ਤੇ ਇੱਕ ਮਹਿਲਾ ਨੂੰ ਡਰਾਮਾਡੋਲ ਦੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਲਾਭ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਲਜ਼ਮ ਔਰਤ ਪੁਲਿਸ ਨੂੰ ਦੇਖ ਕਿ ਆਪਣਾ ਰਾਸਤ ਬਦਲ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਮੁਲਜ਼ਮ ਔਰਤ ‘ਤੇ ਸ਼ੱਕ ਹੋਇਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ (Drugs recovered) ਗਈਆਂ। ਮੁਲਜ਼ਮ ਔਰਤ ਪਿੰਡ ਭਾਅ ਸਿੰਘਪੁਰ (Village Bhaa Singhpur) ਦੀ ਰਹਿਣ ਵਾਲੀ ਹੈ। ਜੋ ਪਿਛਲੇ ਲੰਬੇ ਸਮੇਂ ਤੋਂ ਗੋਲੀਆਂ ਵੇਚਦੀ ਹੈ।