ਬੱਸਾਂ ਨੂੰ ਅੱਗ ਲੱਗਣ ਦਾ ਮਾਮਲਾ: ਮਾਮਲੇ ’ਚ ਡਰਾਇਵਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ - ਤਿੰਨ ਬੱਸਾਂ ਨੂੰ ਲੱਗੀ ਭਿਆਨਕ ਅੱਗ
ਬਠਿੰਡਾ: ਭਗਤਾ ਭਾਈਕਾ ਬੱਸ ਸਟੈਂਡ ਵਿਚ ਪਿਛਲੇ ਦਿਨੀਂ ਤਿੰਨ ਬੱਸਾਂ ਨੂੰ ਲੱਗੀ ਭਿਆਨਕ ਅੱਗ ਮਾਮਲੇ ਵਿੱਚ ਪੁਲਿਸ ਨੇ ਬੱਸ ਡਰਾਇਵਰ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਈਪੀਐੱਸ ਡਾ. ਦਰਪਣ ਵਾਲੀਆ ਨੇ ਦੱਸਿਆ ਕਿ ਅੱਗ ਦੀ ਭੇਟ ਚੜ੍ਹਿਆ ਮਾਲਵਾ ਬੱਸ ਸਰਵਿਸ ਦੇ ਮਾਲਕ ਨੇ ਦੱਸਿਆ ਸੀ ਕਿ ਡਰਾਈਵਰ ਅਵਤਾਰ ਸਿੰਘ ਤਾਰੀ ਵੱਲੋਂ ਬੱਸਾਂ ਵਿੱਚੋਂ ਡੀਜ਼ਲ ਦੀ ਚੋਰੀ ਕੀਤੀ ਸੀ ਅਤੇ ਇਸ ਘਟਨਾ ਨੂੰ ਛਿਪਾਉਣ ਲਈ ਉਸ ਨੇ ਬੱਸਾਂ ਨੂੰ ਅੱਗ ਲਗਾਈ ਸੀ ਅਤੇ ਮਾਲਕ ਵੱਲੋਂ ਵਾਰ ਵਾਰ ਬੱਸ ਡਰਾਇਵਰ ਨੂੰ ਘਟਨਾ ਤੋਂ ਬਾਅਦ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵੱਲੋਂ ਕੋਈ ਰਿਸਪਾਂਸ ਨਹੀਂ ਦਿੱਤਾ ਜਾ ਰਿਹਾ ਸੀ ਪਰ ਹੁਣ ਪੁਲਿਸ ਵੱਲੋਂ ਅਵਤਾਰ ਸਿੰਘ ਤਾਰੀ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਇਸ ਘਟਨਾ ਵਿਚ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ।