ਘੱਲੂਘਾਰਾ ਦਿਹਾੜੇ ਨੂੰ ਲੈ ਕੇ ਥਾਂ-ਥਾਂ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ, ਕੀਤੀ ਜਾ ਰਹੀ ਚੈਕਿੰਗ - Police and paramilitary forces on high alert in Bathinda on Ghallughara Day
ਬਠਿੰਡਾ: ਘੱਲੂਘਾਰਾ ਦਿਹਾੜੇ ਨੂੰ ਲੈਕੇ ਸੂਬੇ ਵਿੱਚ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ। ਬਠਿੰਡਾ ਪੁਲਿਸ ਵੱਲੋਂ ਪੈਰਾਮਿਲਟਰੀ ਫੋਰਸ ਦੀ ਇੱਕ ਕੰਪਨੀ ਨਾਲ ਜਗ੍ਹਾ-ਜਗ੍ਹਾ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਘਟੇ। ਬਠਿੰਡਾ ਸ਼ਹਿਰ ਤੋਂ ਇਲਾਵਾ ਆਸ ਪਾਸ ਦੇ ਇਲਾਕਿਆਂ ਵਿੱਚ ਪੈਰਾਮਿਲਟਰੀ ਫੋਰਸਿਜ਼ ਨਾਲ ਪੁਲਿਸ ਨਾਕੇ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਚੈੱਕਿੰਗ ਕੀਤੀ ਜਾ ਰਹੀ ਹੈ। ਘੱਲੂਘਾਰਾ ਦਿਹਾੜੇ ਨੂੰ ਲੈ ਕੇ ਬਠਿੰਡਾ ਵਿੱਚ ਡੀਜੀਪੀ ਇੰਟੈਲੀਜੈਂਸੀ ਪ੍ਰਬੋਧ ਕੁਮਾਰ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ। ਐੱਸਐੱਸਪੀ ਬਠਿੰਡਾ ਜੇ ਏਲਨਚੇਲੀਅਨ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਸਬੰਧੀ ਸਾਡੇ ਕੋਲ ਪੈਰਾਮਿਲਟਰੀ ਫੋਰਸਿਜ਼ ਦੀ ਇੱਕ ਕੰਪਨੀ ਆਈ ਹੋਈ ਹੈ ਇਸ ਨੂੰ ਆਪਣੀ ਪੁਲਿਸ ਫੋਰਸ ਨਾਲ ਨਾਕਿਆਂ ਉੱਪਰ ਚੈਕਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।