ਮਾਤਾ ਦੇ ਦਰਸ਼ਨ ਕਰਕੇ ਆ ਰਹੇ ਸ਼ਰਧਾਲੂਆਂ ਦੀ ਮੌਤ - Pilgrims coming to see Mata Naina Devi
ਸ੍ਰੀ ਅਨੰਦਪੁਰ ਸਾਹਿਬ: ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਆ ਰਹੇ ਸ਼ਰਧਾਲੂਆਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ (Death due to drowning in the canal) ਹੋ ਗਈ ਹੈ। ਪਟਿਆਲਾ ਅਤੇ ਜਲੰਧਰ (Patiala and Jalandhar) ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਮ੍ਰਿਤਕ, ਮੌਕੇ ‘ਤੇ ਮੌਜੂਦ ਮ੍ਰਿਤਕਾਂ ਦੇ ਦੋਸਤ ਦੇ ਦੱਸਣ ਮੁਤਾਬਿਕ ਉਸ ਨੇ ਆਪਣੇ ਦੋਵਾਂ ਦੋਸਤਾਂ ਨੂੰ ਨਹਿਰ ਵਿੱਚ ਨਹਾਉਣ ਤੋਂ ਰੋਕਿਆ ਸੀ, ਪਰ ਉਹ ਰੋਕੇ ਨਹੀਂ। ਉਸ ਨੇ ਦੱਸਿਆ ਕਿ ਪਹਿਲੇ ਦੋਸਤ ਨੇ ਜਦੋਂ ਛਾਲ ਮਾਰੀ ਤਾਂ ਉਹ ਡੁੱਬ ਰਿਹਾ ਸੀ, ਤਾਂ ਦੂਜੇ ਦੋਸਤ ਨੇ ਉਸ ਨੂੰ ਬਚਾਉਣ ਦੇ ਲਈ ਛਾਲ ਮਾਰ ਦਿੱਤੀ, ਪਰ ਨਾ ਤਾਂ ਉਹ ਖੁਦ ਬਚ ਸਕਿਆ ਅਤੇ ਨਾ ਹੀ ਦੂਜੇ ਦੋਸਤ ਨੂੰ ਬਚਾਅ ਸਕਿਆ।