ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਜਾ ਰਹੇ ਖਿਡਾਰੀ ਹੋਏ ਖੱਜਲ - pathankot latest news
ਖੇਡਾਂ ਵਤਨ ਪੰਜਾਬ ਦੀਆ ਵਿੱਚ ਜਿੱਥੇ ਪੰਜਾਬ ਸਰਕਾਰ ਬੱਚਿਆਂ ਨੂੰ ਖੇਡਾਂ ਵੱਲ ਜੋੜਨ ਲਈ ਉਪਰਾਲੇ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਮੁਹਾਲੀ ਤੋਂ ਪਠਾਨਕੋਟ ਲਈ ਰਵਾਨਾ ਹੋਏ ਵਿਦਿਆਰਥੀ ਪਠਾਨਕੋਟ ਦੇ ਬੱਸ ਸਟੈਂਡ ਉੱਤੇ ਕਰੀਬ 4 ਘੰਟੇ ਤੱਕ ਕੋਚ ਦੀ ਉਡੀਕ ਕਰਦੇ ਰਹੇ। ਪਰਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਮੌਕੇ ਖਿਡਾਰੀਆਂ ਨੇ ਦੱਸਿਆ ਕਿ ਸਵੇਰੇ ਤੋਂ ਉਹ ਮੁਹਾਲੀ ਜਾਣ ਲਈ ਪਠਾਨਕੋਟ ਦੇ ਬੱਸ ਸਟੈਂਡ ਉੱਤੇ ਖੜ੍ਹੇ ਰਹੇ ਪਰ 4 ਘੰਟੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉੱਥੇ ਹੀ ਦੂਜੇ ਪਾਸੇ ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਕੋਈ ਵੀ ਸਰਕਾਰੀ ਕੋਚ ਨਹੀਂ ਆਇਆ, ਜਿਸ ਕਾਰਨ ਉਹ ਬੱਸ ਸਟੈਂਡ ਉੱਤੇ ਪਰੇਸ਼ਾਨ ਹੋਏ ਅਤੇ ਕਰੀਬ 4 ਘੰਟੇ ਬਾਅਦ ਆਏ, ਜਿਸ ਤੋਂ ਬਾਅਦ ਬੱਚਿਆਂ ਨੂੰ ਮੋਹਾਲੀ ਭੇਜ ਦਿੱਤਾ ਗਿਆ ਹੈ।