ਤੇਜ਼ ਰਫ਼ਤਾਰ ਬੱਸ ਦੀ ਚਪੇਟ ਆਏ ਪੈਦਲ ਜਾਂਦੇ ਸ਼ਰਧਾਲੂ, ਇੱਕ ਦੀ ਮੌਤ, 2 ਜ਼ਖ਼ਮੀ - ਤੇਜ਼ ਰਫ਼ਤਾਰ ਬੱਸ ਦੀ ਚਪੇਟ ਆਏ ਪੈਦਲ ਜਾਂਦੇ ਸ਼ਰਧਾਲੂ
ਸ੍ਰੀ ਫਤਹਿਗੜ੍ਹ ਸਾਹਿਬ: ਸਰਹਿੰਦ-ਪਟਿਆਲਾ ਰੋਡ (Sirhind-Patiala Road) ‘ਤੇ ਪੈਂਦੇ ਪਿੰਡ ਆਦਮਪੁਰ ਦੇ ਨਜ਼ਦੀਕ ਤਿੰਨ ਸ਼ਰਧਾਲੂਆਂ ਤੇਜ਼ ਰਫ਼ਤਾਰ ਬੱਸ (High speed bus) ਦੀ ਚਪੇਟ ਵਿੱਚ ਆ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ (Death) ਹੋ ਗਈ, ਜਦਕਿ 2 ਜ਼ਖ਼ਮੀ ਹਨ। ਜਾਣਕਾਰੀ ਮੁਤਾਬਿਕ ਇਹ ਸ਼ਰਧਾਲੂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ (Gurdwara Sri Fatehgarh Sahib) ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਅਤੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਪਟਿਆਲਾ ਤੋਂ ਲੁਧਿਆਣਾ (Patiala to Ludhiana) ਵੱਲ ਜਾ ਰਹੀ ਸੀ। ਇਸ ਹਾਦਸੇ ਵਿੱਚ ਕਿਸੇ ਵੀ ਸਵਾਰੀ ਦਾ ਕੋਈ ਨੁਕਾਸਨ ਨਹੀਂ ਹੋਇਆ।