ਹਿਮਾਚਲ ਪ੍ਰਦੇਸ਼ ਤੋਂ ਬਠਿੰਡਾ ਪਹੁੰਚੇ ਅਨਾਰ ਦੇ ਡੱਬਿਆਂ ਵਿਚੋਂ ਮਿਲੇ ਭਾਰਤੀ ਕਰੰਸੀ ਦੇ ਟੁਕੜੇ
ਹਿਮਾਚਲ ਪ੍ਰਦੇਸ਼ ਤੋਂ ਬਠਿੰਡਾ ਪਹੁੰਚੇ ਅਨਾਰ ਦੇ ਡੱਬਿਆਂ ਵਿਚੋਂ ਭਾਰਤੀ ਕਰੰਸੀ ਦੇ ਟੁਕੜੇ (Pieces of Indian currency) ਮਿਲੇ ਹਨ। ਦੱਸ ਦਈਏ ਕਿ ਰੇਹੜੀ ਚਾਲਕ ਨੇ ਮੰਡੀ ਵਿੱਚੋਂ ਅਨਾਰ ਦਾ ਡੱਬਾ ਖਰੀਦਿਆ ਸੀ। ਫਲ ਵੇਚਣ ਵਾਲੇ ਰੇਹੜੀ ਮਾਲਕ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਸ ਨੇ ਵੀਹ ਕਿੱਲੋ ਅਨਾਰ ਦਾ ਇੱਕ ਡੱਬਾ ਸਥਾਨਕ ਫਰੂਟ ਮੰਡੀ ਵਿੱਚੋਂ ਖ਼ਰੀਦਿਆ ਗਿਆ ਸੀ, ਜਦੋਂ ਅਨਾਰ ਡੱਬੇ ਵਿੱਚੋਂ ਬਾਹਰ ਕੱਢੇ ਗਏ ਤਾਂ ਇਸ ਵਿੱਚੋਂ 500, 200 ਅਤੇ 100 ਦੇ ਨੋਟਾਂ ਦੀਆਂ ਕੱਟੀਆਂ ਹੋਈਆਂ ਸੀਟਾਂ ਮਿਲੀਆਂ ਹਨ। ਇਸ ਸਬੰਧੀ ਉਸ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।