ਫਿਲੌਰ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਜਲੰਧਰ: ਫਿਲੌਰ ਪੁਲਿਸ ਨੇ 3 ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਚਰਸ ਸਮੇਤ ਕਾਬੂ ਕੀਤਾ। ਇਸ ਸਬੰਧੀ ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਫਿਲੌਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੇਰਕਾ ਮਿਲਕ ਬਾਰ ਦੇ ਪਿਛਲੇ ਪਾਸੇ 3 ਨੌਂਜਵਾਨ ਚਿੱਟੇ ਰੰਗ ਦੀ ਸਕਾਰਪੀਓ ਕਾਰ ਲੈ ਖੜ੍ਹੇ ਹੋਏ ਹਨ। ਪੁਲਿਸ ਨੇ ਜਦੋਂ ਇਸ ਬਾਰੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਅਤੇ ਗੱਡੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 1 ਕਿਲੋ ਦੇ ਕਰੀਬ ਚਰਸ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਜੋ ਕਿ ਕਿਸੇ ਗਾਹਕ ਨੂੰ ਸਪਲਾਈ ਕਰਨ ਆਏ ਸਨ। ਪੁਲਿਸ ਨੇ ਮੌਕੇ 'ਤੇ ਤਿੰਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਨੌਜਵਾਨਾਂ ਦੀ ਪਛਾਣ ਅਮਿਤ ਅਤੇ ਸੁਮਿਤ ਲੁਧਿਆਣਾ ਦਾ ਰਹਿਣ ਵਾਲੇ ਹੈ ਅਤੇ ਬੌਬੀ ਜਲੰਧਰ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਇਹ ਪਤਾ ਚੱਲਿਆ ਕਿ ਇਹ ਤਿੰਨੋਂ ਨੌਂਜਵਾਨ ਲੁਧਿਆਣਾ ਤੋਂ ਨਸ਼ਾ ਲੈ ਕੇ ਇੱਥੇ ਆ ਕੇ ਵੇਚਦੇ ਸਨ।