ਪੰਜਾਬ

punjab

By

Published : Mar 20, 2021, 6:11 PM IST

ETV Bharat / videos

ਫਿਲੌਰ ਪੁਲਿਸ ਨੇ ਰੇਡ ਦੌਰਾਨ ਨਸ਼ੇ ਸਮੇਤ ਇੱਕ ਔਰਤ ਨੂੰ ਕੀਤਾ ਕਾਬੂ

ਜਲੰਧਰ: ਕਸਬਾ ਫਿਲੌਰ ਪੁਲਿਸ ਨੇ ਨਸ਼ਿਆਂ ਖਿਲਾਫ਼ ਮੁਹਿੰਮ ਦੇ ਚੱਲਦਿਆਂ ਗੰਨਾ ਪਿੰਡ ਦੇ ਨੇੜੇ ਪਿੰਡ ਵਿੱਚ ਇੱਕ ਰੇਡ ਕੀਤੀ। ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਤਿੰਨ ਥਾਣਿਆਂ ਦੀ ਸੱਤ ਪੁਲਿਸ ਪਾਰਟੀਆਂ ਨੇ ਮਿਲ ਕੇ 10 ਪੁਆਇੰਟਾਂ 'ਤੇ ਨਾਕੇਬੰਦੀ ਕੀਤੀ ਹੋਈ ਸੀ ਅਤੇ ਸੱਤ ਪੁਲਿਸ ਪਾਰਟੀ ਵਿੱਚੋਂ ਤਿੰਨ ਐਸਐਚਓ ਅਤੇ ਚਾਰ ਚੌਕੀਦਾਰ ਸੀ। ਪੂਰੀ ਪੁਲਿਸ ਪਾਰਟੀ ਨੇ ਮਿਲ ਕੇ ਗੰਨਾ ਪਿੰਡ ਦੇ ਨੇੜੇ ਪਿੰਡ ਵਿੱਚ ਰੇਡ ਕੀਤੀ ਅਤੇ ਕਾਫ਼ੀ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀ ਕੁੱਝ ਲੋਕ ਫ਼ਰਾਰ ਹੋ ਗਏ ਹਨ ਅਤੇ ਉਨ੍ਹਾਂ 'ਤੇ ਮੁਕੱਦਮਾ ਦਰਜ ਕਰ ਰਹੇ ਹਨ।

ABOUT THE AUTHOR

...view details