ਪੇਂਡੂ ਡਿਸਪੈਂਸਰੀਆਂ ਦੇ ਫ਼ਾਰਮੈਸੀ ਅਫ਼ਸਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਕੱਢਿਆ ਰੋਸ ਮਾਰਚ - ਦਰਜ਼ਾ ਚਾਰ ਕਰਮਚਾਰੀਆਂ
ਬਰਨਾਲਾ: ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਪੇਂਡੂ ਦਰਜਾ 4 ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਅਤੇ ਪੇਂਡੂ ਡਿਸਪੈਂਸਰੀ ਐਸੋਸੀਏਸ਼ਨ ਬਰਨਾਲਾ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੱਢਿਆ ਗਿਆ ਹੈ। ਧਰਨਾ ਪ੍ਰਦਰਸ਼ਨ ਵਿੱਚ ਬਰਨਾਲਾ ਦੀਆਂ 33 ਪੇਂਡੂ ਡਿਸਪੈਂਸਰੀਆਂ ਦੇ ਮੁਲਾਜ਼ਮ, 23 ਫ਼ਾਰਮਾਸਿਸਟ, 23 ਦਰਜਾ ਚਾਰ ਮੁਲਾਜ਼ਮ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਉਣ ਵਾਲੀ 10 ਅਗਸਤ ਨੂੰ ਉਹ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠਾ ਦਾ ਘਿਰਾਉ ਕਰਾਂਗੇ। 15 ਅਗਸਤ ਨੂੰ ਬਰਨਾਲਾ ਪਹੁੰਚਣ ਵਾਲੇ ਮੰਤਰੀਆਂ ਦਾ ਘਿਰਾਉ ਕਰਕੇ ਕਾਲੀਆਂ ਝੰਡੀਆਂ ਦਿਖਾ ਕੇ ਵੀ ਰੋਸ ਜ਼ਾਹਰ ਵੀ ਕੀਤਾ ਜਾਵੇਗਾ।