ਏਸੀ ਚੋਰੀ ਕਰਕੇ ਲਿਜਾਂਦਾ ਚੋਰ ਰੰਗੇ ਹੱਥ ਗ੍ਰਿਫ਼ਤਾਰ, 3 ਮੋਟਰਸਾਈਕਲ ਵੀ ਕੀਤੇ ਬਰਾਮਦ - police arrest robber with ac and three motorcycle
ਨਾਕੇਬੰਦੀ ਦੌਰਾਨ ਫਗਵਾੜਾ ਪੁਲਿਸ ਨੇ ਇੱਕ ਚੋਰ ਨੂੰ ਕਾਬੂ ਕਰ ਉਸ ਪਾਸੋਂ ਏਸੀ ਅਤੇ 3 ਚੋਰੀ ਦੇ ਮੋਟਰਸਾਈਕਲ ਬਰਾਮਦ (police arrest robber with ac and three motorcycle) ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਮੁੱਖਬਰ ਖਾਸ ਵੱਲੋਂ ਇਤਲਾਹ ਉੱਤੇ ਲੋਹਾ ਗੇਟ ਵਿਖੇ ਨਾਕੇਬੰਦੀ ਕੀਤੀ ਗਈ ਸੀ। ਇੱਕ ਵਿਅਕਤੀ ਨੇ ਮੋਟਰਸਾਈਕਲ ਪਿੱਛੇ ਏਸੀ ਬੰਨ੍ਹਿਆ ਹੋਇਆ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਹੈ ਕਿ ਇਸ ਕੋਲ ਜੋ ਮੋਟਰਸਾਈਕਲ ਹੈ ਉਹ ਚੋਰੀ ਦਾ ਹੈ ਅਤੇ ਏਸੀ ਵੀ ਚੋਰੀ ਦਾ ਹੈ। ਪੁਲਿਸ ਨੇ ਇਸ ਕੋਲੋਂ ਤਿੰਨ ਮੋਟਰਸਾਈਕਲ ਅਤੇ ਇਕ ਚੋਰੀ ਦਾ ਏਸੀ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।