ਪਨਬੱਸ ਦੀਆਂ ਬੱਸਾਂ ਨਾ ਚੱਲਣ ਕਰਕੇ ਲੋਕ ਹੋਏ ਪ੍ਰੇਸ਼ਾਨ - ਬੱਸਾਂ ਨਾ ਚੱਲਣ ਕਰਕੇ ਲੋਕ ਹੋਏ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ: ਪੂਰੇ ਪੰਜਾਬ ਵਿੱਚ ਤਿੰਨ ਦਿਨਾਂ ਲਈ ਪਨਬੱਸ ਦੀਆਂ ਬੱਸਾਂ ਬੰਦ ਕੀਤੀਆਂ ਗਈਆਂ ਹਨ, ਕਿਉਂਕਿ ਕਰਮਚਾਰੀ ਹੜਤਾਲ 'ਤੇ ਚਲੇ ਗਏ ਹਨ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਈਵੇਟ ਬੱਸਾਂ ਵਿਚ ਸਵਾਰ ਹੋ ਕੇ ਆਏ ਲੋਕਾਂ ਦਾ ਕਹਿਣਾ ਹੈ ਕਿ ਕੀ ਪਨਬੱਸ ਦੀਆਂ ਬੱਸਾਂ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ ਕਿਉਂਕਿ ਪ੍ਰਾਈਵੇਟ ਬੱਸਾਂ ਵਿੱਚ ਕੋਈ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਰੱਖਿਆ ਜਾਂਦਾ। ਪਨਬੱਸ ਦੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ ਖੁੱਲ੍ਹੇ ਖੁੱਲ੍ਹੇ ਹੋ ਕੇ ਸਵਾਰੀਆਂ ਬੈਠ ਦੀਆਂ ਹਨ ਤੇ ਪੂਰੇ ਟਾਇਮ ਟੇਬਲ 'ਤੇ ਵੀ ਪਹੁੰਚ ਕਰਦੀਆਂ ਹਨ। ਉਨ੍ਹਾਂ ਦੀ ਕਹਿਣਾ ਹੈ ਕਿ ਪਨਬੱਸ ਦੀਆਂ ਬੱਸਾਂ ਨਾ ਚੱਲਣ ਕਰਕੇ ਸਾਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।