ਸੜਕ ਖਰਾਬ ਹੋਣ ਕਰਕੇ ਲੋਕ ਹੋਏ ਪਰੇਸ਼ਾਨ, ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ - ਲੋਕਾਂ ਨੇ ਸਰਕਾਰ ਅਤੇ ਵਿਭਾਗ ਦੇ ਖਿਲਾਫ਼ ਰੋਸ਼ ਪ੍ਰਦਰਸਨ
ਗੁਰਦਾਸਪੁਰ: ਜ਼ਿਲ੍ਹੇ ’ਚ ਮਿਲਕ ਪਲਾਂਟ ਗੁਰਦਾਸਪੁਰ ਨੇੜਿਉ ਗੁਰਦਾਸਪੁਰ-ਦੀਨਾਨਗਰ ਮੁੱਖ ਰੋਡ ਨੂੰ ਸ਼ਹਿਰ ਦੇ ਬਾਹਰਵਾਰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਵਿਚ ਸੀਵਰੇਜ ਪਾਉਣ ਦੇ ਬਾਅਦ ਇਸ ਸੜਕ ਦੀ ਉਸਾਰੀ ਨਾ ਕੀਤੇ ਜਾਣ ਕਾਰਨ ਸਥਾਨਕ ਲੋਕਾਂ ਨੇ ਸਰਕਾਰ ਅਤੇ ਵਿਭਾਗ ਦੇ ਖਿਲਾਫ਼ ਰੋਸ਼ ਪ੍ਰਦਰਸਨ ਕੀਤਾ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਸੀਵਰੇਜ ਪਾਉਣ ਦੇ ਤਿੰਨ ਮਹੀਨਿਆਂ ਬਾਅਦ ਵੀ ਸੜਕ ਨਹੀਂ ਬਣਾਈ ਗਈ। ਇਹ ਸੜਕ ਬਾਈਪਾਸ ਅਤੇ ਸ਼ਹਿਰ ਵਿਚੋਂ ਪਠਾਨਕੋਟ ਨੂੰ ਜਾਣ ਵਾਲੀ ਮੁੱਖ ਸੜਕ ਨੂੰ ਜੋੜਦੀ ਹੈ ਜਿਸ ਕਾਰਨ ਇੱਥੇ ਆਵਾਜਾਈ ਕਾਫੀ ਰਹਿੰਦੀ ਹੈ। ਪਰ ਹੁਣ ਪਹਿਲਾਂ ਵੀ ਸੜਕ ਦੀ ਮੁਰੰਮਤ ਕਰਨ ਲਈ ਮੰਗ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਹਨ। ਦੂਜੇ ਪਾਸੇ ਪੀ ਡਬਯੂ ਡੀ ਵਿਭਾਗ ਦੇ ਅਧਿਕਾਰੀਆਂ ਲਵਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਬਦਲਣ ਕਰਕੇ ਇਸ ਰੋਡ ਨੂੰ ਬਣਾਉਣ ਵਿਚ ਦਿੱਕਤ ਆਈ ਹੈ ਉਨ੍ਹਾਂ ਕਿਹਾ ਕਿ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਹੁਣ ਜਲਦੀ ਹੀ ਸੜਕ ਵੀ ਬਣਾ ਦਿੱਤੀ ਜਾਵੇਗੀ।