ਨੀਲੇ ਕਾਰਡ ਦੇ ਕੱਟੇ ਜਾਣ 'ਤੇ ਸੂਬਾ ਸਰਕਾਰ ਖ਼ਿਲਾਫ ਲੋਕਾਂ ਦਾ ਫੁੱਟਿਆ ਗੁੱਸਾ
ਪਠਾਨਕੋਟ: ਕੋਰੋਨਾ ਮਹਾਂਮਾਰੀ ਦੌਰਾਨ ਸੂਬਾ ਸਰਕਾਰ ਵੱਲੋਂ ਲੋਕਾਂ ਤੱਕ ਮਦਦ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਲੋਕ ਪੋਲ ਖੋਲ ਰਹੇ ਹਨ। ਸੜਕਾਂ 'ਤੇ ਉੱਤਰੇ ਮਜਬੂਰ ਲੋਕਾਂ ਨੇ ਹੱਥਾਂ ਦੇ ਵਿੱਚ ਨੀਲੇ ਕਾਰਡ ਫੜ ਰੋਸ ਪ੍ਰਗਟ ਕੀਤਾ ਹੈ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਜਿਸ ਨੀਲੇ ਕਾਰਡ 'ਤੇ ਰਾਸ਼ਨ ਮਿਲਦਾ ਸੀ, ਸੂਬਾ ਸਰਕਾਰ ਵੱਲੋਂ ਉਹ ਕੱਟ ਦਿੱਤੇ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਵੱਧ ਕੇ ਆਏ ਬਿਜਲੀ ਦੇ ਬਿੱਲਾਂ ਮੁਆਫ਼ ਕੀਤਾ ਜਾਣ ਤੇ ਨੀਲੇ ਕਾਰਡ ਦੁਬਾਰਾ ਬਣਾਏ ਜਾਣ ਤਾਂ ਕਿ ਲੋਕਂ ਨੂੰ ਦੁਬਾਰਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਮਿਲ ਸਕਣ।