ਨਵੇਂ ਬਣੇ ਸ਼ਰਾਬ ਦੇ ਠੇਕੇ ਦਾ ਸਰਪੰਚਣੀ ਨੇ ਲੋਕਾਂ ਨੂੰ ਨਾਲ ਲੈ ਕੇ ਕੀਤਾ ਵਿਰੋਧ - ਨਵੇਂ ਬਣੇ ਸ਼ਰਾਬ ਦੇ ਠੇਕੇ
ਰੂਪਨਗਰ: ਨੂਰਪੁਰ ਬੇਦੀ ਰੂਪਨਗਰ ਮੁੱਖ ਮਾਰਗ ਤੇ ਪੈਂਦੇ ਪਿੰਡ ਖੱਡਬਠਲੌਰ ਦੇ ਨਜ਼ਦੀਕ ਸ਼ਰਾਬ ਦੇ ਨਵੇਂ ਠੇਕੇਦਾਰ ਦੇ ਵੱਲੋਂ ਇਕ ਆਪਣਾ ਠੇਕਾ ਰੱਖਿਆ ਗਿਆ ਸੀ l ਜਿਸ ਦੀ ਸੂਚਨਾ ਮਿਲਦੇ ਹੀ ਪਿੰਡ ਦੀ ਮਹਿਲਾ ਸਰਪੰਚ ਦੇ ਵੱਲੋਂ ਪਿੰਡ ਦੀਆਂ ਔਰਤਾਂ ਨੂੰ ਨਾਲ ਲੈ ਕੇ ਉਕਤ ਠੇਕੇ ਦਾ ਜ਼ਬਰਦਸਤ ਵਿਰੋਧ ਕਰ ਕੀਤਾ ਗਿਆ। ਨਾਲ ਹੀ ਵਿਰੋਧ ਦੇ ਚੱਲਦਿਆਂ ਉਕਤ ਠੇਕੇ ਨੂੰ ਪੁੱਟ ਕੇ ਸੁੱਟ ਦਿੱਤਾ। ਨਾਲ ਹੀ ਉਨ੍ਹਾਂ ਵੱਲੋਂ ਜਾਮ ਵੀ ਲਗਾਇਆ ਗਿਆ। ਜਿਸ ਕਾਰਨ ਮਾਰਗ ਦੀ ਤਿੰਨ ਘੰਟੇ ਆਵਾਜਾਈ ਪ੍ਰਭਾਵਿਤ ਰਹੀl ਉੱਥੇ ਹੀ ਸੂਚਨਾ ਮਿਲਦੇ ਹੀ ਨੂਰਪੁਰ ਬੇਦੀ ਦੇ ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਮੌਕੇ ’ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਧਰਨਾਕਾਰੀ ਅੋਰਤਾਂ ਨੂੰ ਸ਼ਾਂਤ ਕਰਕੇ ਟ੍ਰੈਫਿਕ ਬਹਾਲ ਕਰ ਦਿੱਤੀ ਗਈ l
TAGGED:
ਨਵੇਂ ਬਣੇ ਸ਼ਰਾਬ ਦੇ ਠੇਕੇ