ਪੰਜਾਬੀਆਂ ਨੇ ਭਾਰਤੀ ਹਾਕੀ ਟੀਮ ਲਈ ਕੀਤੀ ਅਰਦਾਸ - ਅਰਦਾਸ
ਜਲੰਧਰ:ਭਾਰਤੀ ਹਾਕੀ ਟੀਮ ਨੇ ਅਰਜਨਟੀਨਾ (Argentina) ਤੋਂ ਆਪਣਾ ਮੈਚ ਜਿੱਤ ਕੇ ਭਲਕੇ ਕੁਆਰਟਰ (Quarter) ਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ ਜੋ ਕਿ ਕੱਲ੍ਹ ਭਾਰਤੀ ਟੀਮ ਅਤੇ ਇੰਗਲੈਂਡ ਦੀ ਟੀਮ ਵਿਚ ਖੇਡਿਆ ਜਾਣਾ ਹੈ।ਇਕ ਪਾਸੇ ਜਿੱਥੇ ਭਾਰਤੀ ਟੀਮ ਇਸ ਮੈਚ ਦੀ ਪੂਰੀ ਤਿਆਰੀ ਵਿੱਚ ਲੱਗੀ ਹੋਈ ਹੈ।ਉਧਰ ਦੂਸਰੇ ਪਾਸੇ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਦੋ ਖਿਲਾੜੀਆਂ ਮਨਦੀਪ ਸਿੰਘ ਅਤੇ ਵਰੁਨ ਦੇ ਪਿੰਡ ਮਿੱਠਾਪੁਰ ਵਿਖੇ ਲੋਕ ਭਾਰਤੀ ਟੀਮ ਦੀ ਜਿੱਤਣ ਦੀ ਅਰਦਾਸ ਦੇ ਨਾਲ ਨਾਲ ਟੀਮ ਨੂੰ ਇਹ ਮੈਚ ਜਿੱਤਣ ਦੀਆਂ ਦੁਆਵਾਂ ਦੇ ਰਹੇ ਹਨ।ਲੋਕਾਂ ਵੱਲੋਂ ਉਮੀਦ ਜਤਾਈ ਕਿ ਟੀਮ ਚੰਗਾ ਖੇਡੇਗੀ ਅਤੇ ਕੁਆਰਟਰ ਫਾਈਨਲ ਨੂੰ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰੇਗੀ।