ਸੁਣੋ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਦੀ ਮੁਫਤ ਬਿਜਲੀ ਦੀ ਸਹੂਲਤ 'ਤੇ ਕਿਉਂ ਚੁੱਕੇ ਸਵਾਲ ? - ਬਠਿੰਡਾ ਦੇ ਲੋਕਾਂ ਦੀ ਰਾਇ
ਬਠਿੰਡਾ: ਅੱਜ ਤੋਂ ਪੰਜਾਬ ਸਰਕਾਰ ਨੇ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਫਤ ਕਰ ਦਿੱਤੀ ਹੈ। ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ’ਤੇ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਮਾਨ ਸਰਕਾਰ ਵੱਲੋਂ ਦਿੱਤੀ ਇਸ ਸਹੂਲਤ ਨੂੰ ਲੈਕੇ ਬਠਿੰਡਾ ਦੇ ਲੋਕਾਂ ਦੀ ਰਾਇ ਸਾਹਮਣੇ ਆਈ ਹੈ। ਜ਼ਿਆਦਾਤਰ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਨਜ਼ਰ ਕਿ 300 ਯੂਨਿਟ ਕਿਸ ਵਰਗ ਨੂੰ ਮੁਫਤ ਮਿਲੇਗੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਚੰਗੀ ਸਕੀਮ ਹੈ, ਗਰੀਬ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ ਪਰ ਜ਼ਿਆਦਾਤਰ ਲੋਕ ਇਸ ਸਕੀਮ ’ਤੇ ਸਵਾਲ ਚੁੱਕਦੇ ਹੀ ਵਿਖਾਈ ਦਿੱਤੇ ਹਨ।