ਸੀਵਰੇਜ ਓਵਰਫਲੋਅ ਕਾਰਨ ਸ਼ਹਿਰ ਨੇ ਧਾਰਿਆ ਛੱਪੜ ਦਾ ਰੂਪ! - People getting upset due to sewage overflow
ਮਾਨਸਾ: ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਤੋਂ ਪਏ ਭਾਰੀ ਮੀਂਹ ਦੇ ਕਾਰਨ ਬੇਸ਼ੱਕ ਅਜੇ ਤੱਕ ਮੀਂਹ ਦਾ ਪਾਣੀ ਹੀ ਨਹੀਂ ਨਿਕਲਿਆ ਸੀ ਪਰ ਸ਼ਹਿਰ ਦੇ ਵਿਚ ਸੀਵਰੇਜ ਓਵਰਫਲੋਅ ਹੋਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ ਉਥੇ ਹੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨਜ਼ਦੀਕ ਤਿੰਨਕੋਨੀ ਚੌਕ ਨੇ ਵੀ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਸ਼ਹਿਰ ਵਾਸੀ ਡਾ ਸੁਖਦੇਵ ਸਿੰਘ ਡੁਮੇਲੀ ਅਤੇ ਡਾ ਮਨੋਜ ਕੁਮਾਰ ਨੇ ਕਿਹਾ ਕਿ ਸੀਵਰੇਜ ਓਵਰਫਲੋਅ ਹੋਣ ਕਾਰਨ ਤਿੰਨ ਕੋਨੀ ਚੌਂਕ ਨੇ ਛੱਪੜ ਦਾ ਰੂਪ ਧਾਰਿਆ ਹੈ ਜਿੱਥੇ ਕਈ ਨਾਲ ਲੱਗਦੇ ਮੁਹੱਲਾ ਵਾਸੀ ਪ੍ਰੇਸ਼ਾਨ ਹਨ। ਉਥੇ ਹੀ ਹਸਪਤਾਲ ਦੇ ਵਿੱਚ ਆਉਣ ਵਾਲੇ ਮਰੀਜ਼ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਸਕੂਲੀ ਬੱਚਿਆਂ ਨੂੰ ਗੁਜ਼ਰਨਾ ਪੈਂਦਾ ਹੈ ਜਿਸ ਕਾਰਨ ਉਹ ਵੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤੁਰੰਤ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਜਿੱਥੇ ਗੰਦੇ ਪਾਣੀ ਦੇ ਵਿੱਚੋਂ ਨਾ ਗੁਜ਼ਰਨਾ ਪਵੇ ਉੱਥੇ ਹੀ ਲੋਕਾਂ ਨੂੰ ਬੀਮਾਰੀਆਂ ਤੋਂ ਵੀ ਨਿਜਾਤ ਮਿਲ ਸਕੇ।