ਪੰਜਾਬ

punjab

ETV Bharat / videos

ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ, ਅੱਕੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

By

Published : May 28, 2022, 8:45 PM IST

ਫਰੀਦਕੋਟ: ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲਿਆ ਵਿਖਾਈ ਦਿੱਤਾ ਹੈ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਫਰੀਦਕੋਟ ਵਿੱਚ ਵੀ ਭਾਰੀ ਮੀਂਹ ਪਿਆ ਪੈ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਸ਼ਹਿਰ ਦੀ ਬਲਬੀਰ ਐਵੇਨਿਓ ਦੇ ਲੋਕਾਂ ਨੇ ਮੀਂਹ ਕਾਰਨ ਆ ਰਹੀਆਂ ਸਮੱਸਿਆਵਾਂ ਨੂੰ ਲੈਕੇ ਪ੍ਰਸ਼ਾਸਨ ਦੇ ਪ੍ਰਬੰਧ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਹਨ। ਅੱਕੇ ਲੋਕਾਂ ਨੇ ਕਿਹਾ ਕਿ ਕਰੀਬ 8 ਮਹੀਨਿਆਂ ਤੋਂ ਪਾਏ ਜਾ ਰਹੇ ਸੀਵਰੇਜ ਸਿਸਟਮ ਕਾਰਨ ਰਸਤੇ ਪੱਟੇ ਗਏ ਸਨ ਅਤੇ ਹੁਣ ਬਾਅਦ ਮੀਂਹ ਦੌਰਾਨ ਕਈ ਥਾਵਾਂ ਤੋਂ ਮਿੱਟੀ ਧਸ ਗਈ ਹੈ ਜਿਸ ਕਾਰਨ ਇੱਥੋਂ ਲੰਘਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਦਸਿਆ ਕਿ ਕਰੀਬ 8 ਮਹੀਨਿਆਂ ਤੋਂ ਉਹਨਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ, ਨਾ ਹੀ ਸੀਵਰੇਜ ਦੇ ਪਾਣੀ ਦਾ ਨਿਕਾਸ ਹੋ ਰਿਹਾ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੋਂ ਇਸ ਮਸਲੇ ਦੇ ਜਲਦ ਹੱਲ ਦੀ ਮੰਗ ਕੀਤੀ ਹੈ।

ABOUT THE AUTHOR

...view details