ਪ੍ਰਧਾਨ ਮੰਤਰੀ ਆਵਾਸ ਯੋਜਨਾ: ਬੋਹਾ ਖੇਤਰ 'ਚ ਡੇਢ ਸਾਲ ਤੋਂ 400 ਮਕਾਨ ਅਧੂਰੇ - pradhan mantri awas yojana
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੋਹਾ ਖੇਤਰ ਵਿੱਚ ਚਾਰ ਸੌ ਤੋਂ ਜ਼ਿਆਦਾ ਗਰੀਬ ਲਾਭਪਾਤਰੀ ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਅਤੇ ਪੁਰਾਣਿਆਂ ਦੀ ਮੁਰੰਮਤ ਕਰਨ ਦੇ ਲਈ ਦਿੱਤੇ ਮਨਜ਼ੂਰੀ ਪੱਤਰ ਤੋਂ ਬਾਅਦ ਇਨ੍ਹਾਂ ਗ਼ਰੀਬ ਪਰਿਵਾਰਾਂ ਨੇ ਆਪਣੇ ਮਕਾਨ ਢਾਹ ਲਏ ਸਨ ਪਰ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਇੱਕ ਜਾਂ ਦੋ ਕਿਸ਼ਤਾਂ ਹੀ ਦਿੱਤੀਆਂ ਗਈਆਂ। ਕਈ ਪਰਿਵਾਰਾਂ ਨੂੰ ਤਾਂ ਸਰਕਾਰ ਦਾ ਧੇਲਾ ਵੀ ਨਸੀਬ ਨਹੀਂ ਹੋਇਆ, ਜਿਸ ਕਾਰਨ ਇਨ੍ਹਾਂ ਗਰੀਬ ਪਰਿਵਾਰਾਂ ਦੇ ਮਕਾਨ ਅਧੂਰੇ ਪਏ ਹਨ ਅਤੇ ਇਹ ਗਰੀਬ ਪਰਿਵਾਰ ਠੰਡ ਦੀਆਂ ਰਾਤਾਂ ਵਿੱਚ ਖੁੱਲ੍ਹੇ ਆਸਮਾਨ 'ਚ ਰਾਤਾਂ ਕੱਟਣ ਲਈ ਮਜਬੂਰ ਹਨ।