ਫਾਜਿਲਕਾ ਦੇ ਪਿੰਡ ਚਾਨਣ ਵਾਲਾ ਮੰਡੀ 'ਚ ਲੋਕਾਂ ਨੂੰ ਨਹੀਂ ਮਿਲ ਰਿਹਾ ਸਾਫ਼ ਪਾਣੀ - ਪੀਣ ਦਾ ਸਾਫ਼ ਪਾਣੀ ਪਹੁੰਚਾਉਣ ਦੀ ਮੰਗ
ਫ਼ਾਜ਼ਿਲਕਾ: ਫ਼ਾਜ਼ਿਲਕਾ ਦੇ ਪਿੰਡ ਚਾਨਣ ਵਾਲਾ ਸੇਮਨਾਲੇ ਦੇ ਨਜ਼ਦੀਕ ਗੋਲੇ ਵਾਲੀ ਢਾਣੀ ਵਿੱਚ ਰਹਿੰਦੇ ਲੋਕਾਂ ਨੇ ਉਨ੍ਹਾਂ ਤੱਕ ਪੀਣ ਦਾ ਸਾਫ਼ ਪਾਣੀ ਪਹੁੰਚਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਕਈ ਸਰਕਾਰਾਂ ਆਈਆਂ ਅਤੇ ਕਈ ਗਈਆ ਪਰ ਹੁਣ ਤੱਕ ਉਨ੍ਹਾਂ ਨੂੰ ਪੀਣ ਦਾ ਸਾਫ਼ ਪਾਣੀ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਲੱਗੇ ਨਲਕਿਆਂ ਦਾ ਪਾਣੀ ਦੇਖਣ ਨੂੰ ਤਾਂ ਸਾਫ਼ ਨਜ਼ਰ ਆਉਂਦਾ ਹੈ, ਪਰ ਇਹ ਪੀਣ ਨੂੰ ਬਹੁਤ ਖਾਰਾ ਹੈ। ਜੇਕਰ ਉਹ ਨਲਕਿਆਂ ਹੈਂਡ ਪੰਪ ਦਾ ਪਾਣੀ ਪੀਂਦੇ ਹਨ ਤਾਂ ਬੀਮਾਰ ਹੋ ਜਾਂਦੇ ਹਨ। ਨਲਕਿਆਂ ਦਾ ਖ਼ਰਾਬ ਪਾਣੀ ਪੀਣ ਕਾਰਨ ਉਹ ਲੋਕ ਦਿਲ, ਗੁਰਦੇ ਦੀ ਬੀਮਾਰੀਆਂ ਦੇ ਇਲਾਵਾ ਕੈਂਸਰ ਵਰਗੀ ਖ਼ਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਇਲਾਵਾ ਕੁੱਝ ਲੋਕਾਂ ਨੂੰ ਪੱਥਰੀਆਂ ਦੀ ਪ੍ਰੇਸ਼ਾਨੀ ਦੇ ਨਾਲ ਵੀ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਦੀਆ ਦੋ ਔਰਤਾਂ ਨੂੰ ਗੁਰਦੇ ਦੀਆਂ ਪੱਥਰੀਆਂ ਦਾ ਆਪ੍ਰੇਸ਼ਨ ਕਰਵਾਉਣਾ ਪਿਆ ਸੀ। ਜਿਸ ਦਾ ਕਾਰਨ ਡਾਕਟਰਾਂ ਨੇ ਖ਼ਰਾਬ ਪਾਣੀ ਦੱਸਿਆ।