ਰੇਤ ਦੇ ਭਾਅ ਨੂੰ ਲੈਕੇ ਲੋਕ ਮਾਨ ਸਰਕਾਰ ਤੋਂ ਨਰਾਜ਼
ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ (Government of Punjab) ਦੇ ਵੱਲੋਂ ਪੰਜਾਬ ਦੇ ਵਿੱਚ ਨਾਜਾਇਜ਼ ਮਾਈਨਿੰਗ (Illegal mining in Punjab) ਨੂੰ ਬੰਦ ਕੀਤਾ ਗਿਆ ਹੈ। ਜਿਸ ਨੂੰ ਲੈਕੇ ਰੇਤੇ ਮਿਲਣ ਤੇ ਰੇਟ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਬਿਲਡਰ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਰੇਤਾ ਪਹਿਲਾਂ ਨਾਲੋਂ ਦੁੱਗਣੇ ਰੇਟ ਤੇ ਮਿਲ ਰਿਹਾ ਹੈ। ਪਹਿਲਾਂ ਰੇਤਾ 22 ਤੋਂ 24 ਰੁਪਏ ਮਿਲਦਾ ਸੀ ਹੁਣ ਰੇਤਾ 40 ਰੁਪਏ ਫੁੱਟ ਨੂੰ ਮਿਲ ਰਿਹਾ ਹੈ। ਜਿਸ ਦੀ ਕੁਆਲਿਟੀ ਵੀ ਵਧੀਆ ਨਹੀਂ ਹੈ ਅਤੇ ਘਰ ਬਣਾਉਣ ਦੇ ਵਿੱਚ ਵੀ ਉਨ੍ਹਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਤਾ ਘਟੀਆ ਕੁਆਲਿਟੀ ਦਾ ਹੋਣ ਕਾਰਨ ਘਰ ਦਾ ਵੀ ਨੁਕਸਾਨ ਹੋ ਸਕਦਾ ਹੈ।