ਮੂਸਾ ਪਿੰਡ ਦੀ ਪੰਚਾਇਤ ਨੇ ਵੰਡੇ ਪੀਈਐਲ ਨੰਬਰ - ਪੈਨਸ਼ਨ ਧਾਰਕਾਂ
ਮਾਨਸਾ: ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣ ਪੈਨਸ਼ਨ ਨਾ ਲੱਗਣ ਕਾਰਨ ਮੂਸਾ ਪਿੰਡ ਦੀ ਪੰਚਾਇਤ ਨੇ 1 ਕੈਂਪ ਆਯੋਜਿਤ ਕੀਤਾ। ਉਨ੍ਹਾਂ ਨੇ ਕੈਂਪ ਵਿੱਚ 50 ਦੇ ਕਰੀਬ ਲੋਕਾਂ ਦੀਆਂ ਪੈਨਸ਼ਨਾਂ ਚਾਲੂ ਕਰਵਾ ਦਿੱਤੀਆ ਅਤੇ ਮੂਸਾ ਪਿੰਡ ਦੀ ਪੰਚਾਇਤ ਵੱਲੋ ਪੀਈਐਲ ਨੰਬਰ ਵੰਡੇ ਗਏ। ਸਰਪੰਚ ਚਰਨ ਕੌਰ ਨੇ ਦੱਸਿਆ ਕਿ ਯੋਗ ਵਿਅਕਤੀ ਦੀ ਪੈਨਸ਼ਨ ਨਾ ਲੱਗਣ ਕਾਰਨ ਸਰਕਾਰੀ ਦਫਤਰਾਂ ਦੇ 'ਚ ਚੱਕਰ ਕੱਢ ਰਹੇ ਸਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ 1 ਕੈਂਪ ਆਯੋਜਿਤ ਕਰਵਾ ਕੇ ਯੋਗ ਵਿਅਕਤੀਆਂ ਦੀ ਪੈਨਸ਼ਨ ਚਾਲੂ ਕਰਵਾ ਦਿੱਤੀ ਹੈ। ਪੈਨਸ਼ਨ ਧਾਰਕਾਂ ਨੇ ਖੁਸ਼ੀ ਜਾਹਰ ਕਰਦੇ ਹੋਏ ਪੰਚਾਇਤ ਦਾ ਧੰਨਵਾਦ ਕੀਤਾ।