ਯਿਸ਼ੂ ਮਸੀਹ ਦੀਆਂ ਮੂਰਤੀਆਂ ਦੀ ਭੰਨਤੋੜ ਖਿਲਾਫ਼ ਸ਼ਾਂਤੀਮਾਰਚ - Jesus Christ
ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਵਿਚ ਕ੍ਰਿਸ਼ਚਨ ਭਾਈਚਾਰੇ ਵਲੋਂ ਸ਼ਾਂਤੀਮਾਰਚ ਕੱਢਿਆ ਗਿਆ ਹੈ। ਮਾਮਲਾ ਪਿਛਲੇ ਦਿਨੀਂ ਤਰਨ ਤਾਰਨ ਵਿਚ ਯਿਸ਼ੂ ਮਸੀਹ ਦੀਆਂ ਮੂਰਤੀਆਂ ਦੀ ਭੰਨਤੋੜ ਨਾਲ ਸਬੰਧਤ ਹੈ। ਇਸ ਨੂੰ ਲੈਕੇ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੇ ਬਾਜ਼ਾਰ ਵਿਚ ਵੱਖ-ਵੱਖ ਥਾਵਾਂ ਤੋਂ ਇਹ ਸ਼ਾਂਤੀਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕ੍ਰਿਸ਼ਚਨ ਭਾਈਚਾਰੇ ਦੇ ਲਾਇਰੰਸ ਚੌਧਰੀ ਦਾ ਕਹਿਣਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਸਿੱਖ ਭਾਈਚਾਰੇ ਨਾਲ ਰਿਸ਼ਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਿੱਖ ਭਾਈਚਾਰੇ ਨਾਲ ਚੰਗੀ ਸਾਂਝ ਹੈ ਅਤੇ ਹਮੇਸ਼ਾ ਹੀ ਸਿੱਖ ਭਾਈਚਾਰੇ ਨਾਲ ਅਸੀਂ ਮਿਲਵਰਤਣ ਰਖਾਂਗੇ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।