ਜਦੋਂ ਟਰਾਂਸਪੋਰਟ ਪਾਲਸੀ ਬਣੇਗੀ ਉਦੋਂ ਦੇਖਾਂਗੇ: ਪਵਨ ਟੀਨੂੰ - ਨਵੀਂ ਟਰਾਂਸਪੋਰਟ ਪਾਲਸੀ
ਪੰਜਾਬ ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਟਰਾਂਸਪੋਰਟ ਪਾਲਸੀ ਬਾਰੇ ਦਿੱਤੇ ਬਿਆਨ ਦਾ ਅਕਾਲੀ ਦਲ ਵੱਲੋਂ ਵਿਰੋਧ ਕਰਦਿਆਂ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਹਾਲੇ ਸਰਕਾਰ ਟਰਾਂਸਪੋਰਟ ਪਾਲਸੀ ਲਿਆਉਣ ਦੀ ਗੱਲ ਕਰ ਰਹੀ ਹੈ, ਜਦੋਂ ਲਿਆਵੇਗੀ ਉਦੋਂ ਵੇਖਾਂਗੇ। ਫਿਲਹਾਲ ਸਰਕਾਰ ਨੇ ਝੂਠੇ ਲਾਰੇ ਲਾ ਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੈ। ਪਵਨ ਟੀਨੂੰ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਦੀ ਕੋਈ ਵੀ ਗੱਲ ਦਾ ਜਵਾਬ ਦੇਣ ਲਈ ਵਿੱਤ ਮੰਤਰੀ ਤਿਆਰ ਨਹੀਂ ਹਨ। ਟੀਨੂੰ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਸ਼ੇਅਰੋ ਸ਼ਾਇਰੀ ਨਾਲ ਹੀ ਲੋਕਾਂ ਨੂੰ ਭਰਮਾ ਰਹੇ ਹਨ।