ਕਾਂਗਰਸ ਨੇ ਰਾਜਾਪਾਲ ਕੋਲੋਂ ਇਹ ਚੌਥਾ ਪੜ੍ਹਾਇਆ ਭਾਸ਼ਣ, ਜੋ ਨਿਰਾ ਝੂਠ ਸੀ: ਟੀਨੂੰ - ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਇਜਲਾਸ
ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ ਹੋਈ। ਅਕਾਲੀ ਤੇ ਆਪ ਦੇ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ ਕਰਦੋ ਹੋਏ ਸਦਨ ਵਿਚੋਂ ਵਾਕਆਊਟ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਾਂਗਰਸ ਨੇ ਰਾਜਾਪਾਲ ਕੋਲੋਂ ਇਹ ਚੌਥਾ ਭਾਸ਼ਣ ਪੜਾਇਆ ਜੋ ਨਿਰਾ ਝੂਠ ਸੀ। ਕਾਂਗਰਸ ਨੇ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ। ਬਿਜਲੀ ਮੁੱਦੇ 'ਤੇ ਬੋਲਦਿਆ ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਨੇ 25 ਸੌ ਕਰੋੜ ਰੁਪਏ ਕੋਲੋ ਦੀ ਧੁਆਈ ਲਈ ਦੇ ਦਿੱਤਾ। ਆਖਿਰ ਵਿੱਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਦੇ ਹੱਥ ਵਿੱਚ ਛੁਣਛਣੇ ਫੜਾ ਦਿੱਤੇ।