ਪਟਵਾਰੀਆਂ ਨੇ ਕੀਤਾ ਆਨਲਾਈਨ ਕੰਮ ਦਾ ਵਿਰੋਧ - ਪੰਜਾਬ ਸਰਕਾਰਟ
ਸਰਹਿੰਦ: ਪੰਜਾਬ ਸਰਕਾਰ ਵੱਲੋਂ ਸਰਕਾਰੀ ਰਿਕਾਰਡ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸਬੰਧਤ ਮਹਿਕਮੇ ਕੋਲ ਕੰਪਿਉਟਰਾਂ ਤੇ ਹੋਰ ਸਾਜੋ-ਸਾਮਾਨ ਦੀ ਘਾਟ ਹੋਣ ਕਰਕੇ ਮੁਸ਼ਕਲਾਂ ਆ ਰਹੀਆਂ ਹਨ। ਪਟਵਾਰ ਯੂਨੀਅਨ ਵੱਲੋਂ ਇਸਦੀ ਸਖ਼ਤ ਨਿਖੇਧੀ ਕੀਤੀ ਜਾ ਰਹੀਂ ਹੈ। ਇਸ ਸਬੰਧੀ ਸਰਹਿੰਦ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸਜੀਤ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਭਾਰ ਮੁਕਤ ਸਰਟੀਫਿਕੇਟ ਆਨਲਾਈਨ ਕਰ ਦਿੱਤੇ ਹਨ। ਪਟਵਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ। ਸਰਕਾਰ ਪਟਵਾਰੀਆਂ ਨੂੰ ਕੰਪਿਉਟਰ ਤੇ ਹੋਰ ਸਾਮਾਨ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਸੇਵਾ ਕੇਂਦਰਾਂ ਤੋਂ ਫ਼ਰਦ ਲੈਣ ਦੀ ਸਹੂਲਤ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਫ਼ਰਦ ਕੇਂਦਰਾਂ ਉੱਪਰ ਕੰਮ ਕਰਦੇ ਹਜ਼ਾਰਾਂ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ।