ਦੁਸਹਿਰੇ ਮੌਕੇ ਪਟਵਾਰੀ ਅਤੇ ਡੀਲਰ ਐਸੋਸੀਏਸ਼ਨ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਰੋਸ ਪ੍ਰਦਰਸ਼ਨ - amritsar latest news
ਇੱਕ ਪਾਸੇ ਜਿੱਥੇ ਲੋਕਾਂ ਵੱਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਪਟਵਾਰੀ ਅਤੇ ਡੀਲਰ ਐਸੋਸੀਏਸ਼ਨ ਵੱਲੋਂ ਸਰਕਾਰਾਂ ਦੇ ਪੁਤਲੇ ਫੂਕ ਕੇ ਮਨਾਇਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਹ ਦੁਸਹਿਰਾ ਕੇਜਰੀਵਾਲ ਦੇ ਰੂਪ ਦੇ ਵਿੱਚ ਭਗਵੰਤ ਮਾਨ ਦਾ ਰੂਪ ਦੇ ਵਿੱਚ ਅਤੇ ਪੰਜਾਬ ਦੇ 92ਵੇ ਵਿਧਾਇਕਾਂ ਦੇ ਪੁਤਲੇ ਫੂਕ ਕੇ ਮਨਾਇਆ ਗਿਆ ਹੈ। ਕਿਉਂਕਿ ਇਨ੍ਹਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਜਦੋਂ ਪੁਰਾਣੀਆਂ ਸਰਕਾਰਾਂ ਸਨ ਉਸ ਵੇਲੇ ਇਨ੍ਹਾਂ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਪਰ ਅੱਜ ਲੋਕ ਰੋਟੀ ਖਾਣ ਤੋਂ ਵੀ ਵਾਂਝੇ ਹੋਏ ਹੋਏ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਦਾ ਰਾਵਣ ਰੂਪੀ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।