80 ਕਿੱਲੋ ਭੁੱਕੀ ਸਣੇ 8 ਵਿਅਕਤੀ ਕਾਬੂ - ਪਠਾਨਕੋਟ ਪੁਲਿਸ ਨੇ 80 ਕਿੱਲੋ ਭੁੱਕੀ ਫੜੀ
ਪਠਾਨਕੋਟ ਪੁਲਿਸ ਵੱਲੋਂ ਮਾਧੋਪੁਰ ਵਿੱਚ ਨਾਕੇ ਦੌਰਾਨ 8 ਵਿਆਕਤੀਆਂ ਨੂੰ 80 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਜੰਮੂ ਪੰਜਾਬ ਬਾਰਡਰ 'ਤੇ ਨਾਕਾ ਲਗਾ ਕੇ 8 ਲੋਕਾਂ ਨੂੰ ਹਿਰਾਸਤ ਲਿਆ ਹੈ। ਪੁਲਿਸ ਨੇ ਫੜੇ ਗਏ ਸਾਰੇ ਆਰੋਪੀਆਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫੜੇ ਗਏ ਸਾਰੇ ਆਰੋਪੀ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇਹ ਜੰਮੂ ਤੋਂ ਭੁੱਕੀ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਕੰਮ ਕਰਦੇ ਸਨ। ਇਸ ਬਾਰੇ ਡੀਐੱਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਕੰਬਲ ਵੇਚਣ ਦੇ ਬਹਾਨੇ ਭੁੱਕੀ ਵੇਚਣ ਦਾ ਕੰਮ ਕਰ ਰਹੇ ਹਨ ਜਿਸ ਨੂੰ ਵੇਖਦੇ ਹੋਏ ਮਾਧੋਪੁਰ ਨਾਕੇ ਉੱਤੇ ਹੀ ਸਾਰੇ ਆਰੋਪੀਆਂ ਨੂੰ 80 ਕਿੱਲੋ ਭੁੱਕੀ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਿਆ। ਉੱਥੇ ਹੀ ਇਨ੍ਹਾਂ ਸਾਰਿਆਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।