ਥਾਣੇਦਾਰ ਰਲਿਆ ਲੁਟੇਰਿਆ ਨਾਲ, ਲੁਟੇਰਾ ਗਰੋਹ ਦੇ 8 ਮੈਂਬਰ ਕਾਬੂ - ਲੁਟੇਰਾ ਗਿਰੋਹ
ਪਠਾਨਕੋਟ: ਪੁਲਿਸ ਨੇ ਵਪਾਰੀਆਂ ਨੂੰ ਲੁੱਟਣ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਥਾਣੇਦਾਰ ਵੀ ਸ਼ਾਮਲ ਹੈ। 2 ਬਰਖ਼ਾਸਤ ਪੁਲਿਸ ਮੁਲਾਜ਼ਮ ਵੀ ਇਸ ਲੁਟੇਰਾ ਗਿਰੋਹ ਦਾ ਹਿੱਸਾ ਹਨ ਅਤੇ ਵਪਾਰੀਆਂ ਨੂੰ ਲੁੱਟਣ ਵਾਲੇ ਤਿੰਨ ਹੋਰ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਫਿਲਮੀ ਸਟਾਈਲ 'ਚ ਵਪਾਰੀਆਂ ਤੋਂ ਲੁੱਟਣ ਵਾਲੇ ਗਿਰੋਹ ਦੇ ਕੁੱਲ 8 ਮੈਂਬਰ ਹਨ। ਲੁੱਟ 'ਚ ਵਰਤੀ ਗਈ ਇਨੋਵਾ ਗੱਡੀ ਵੀ ਪੁਲਿਸ ਨੇ ਕੀਤੀ ਕਾਬੂ ਕੀਤੀ ਹੈ। ਇਸ ਗਰੋਹ 2 ਵਿਅਕਤੀ ਫਰਾਰ ਹਨ।