ਸੜਕ ਦੀ ਖਸਤਾ ਹਾਲਤ ਨੂੰ ਲੈਕੇ ਰਾਹਗੀਰਾਂ ਦਾ ਸਰਕਾਰਾਂ ਉੱਤੇ ਫੁੱਟਿਆ ਗੁੱਸਾ - dilapidated condition of the road
ਹੁਸ਼ਿਆਰਪੁਰ: ਅਕਸਰ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਉਣ ਵਾਲੀਆਂ ਰਾਜਨੀਤਕ ਪਾਰਟੀਆਂ ਦੀ ਅੱਜ ਦੇ ਸਮੇਂ ਚ ਅਜਿਹੀ ਮਾੜੀ ਹਾਲਤ ਹੋ ਚੁੱਕੀ ਹੈ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਆਧੁਨਿਕ ਸਹੂਲਤਾਵਾਂ ਤਾਂ ਕੀ ਮੁਹੱਈਆ ਕਰਵਾਉਣੀਆਂ ਹਨ ਸਗੋਂ ਲੋਕ ਆਪਣੀਆਂ ਮੁੱਢਲੀਆਂ ਸਹੂਲਤਾਵਾਂ ਨੂੰ ਲੈਣ ਲਈ ਵੀ ਤਰਸ ਕੇ ਰਹਿ ਚੁੱਕੇ ਹਨ ਜਿਸਦੀ ਤਾਜ਼ਾ ਉਦਾਹਰਣ ਮਾਹਿਲਪੁਰ ਫਗਵਾੜਾ ਮਾਰਗ ਦੀ ਬੇਹੱਦ ਖਸਤਾ ਹੋ ਚੁੱਕੀ ਹਾਲਤ ਤੋਂ ਲਈ ਜਾ ਸਕਦੀ ਹੈ। ਇਸ ਸੜਕ ਦੀ ਮਾੜੀ ਹਾਲਤ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਆਮ ਲੋਕਾਂ ਵੱਲੋਂ ਸਰਕਾਰ ਤੋਂ ਸੜਕ ਦਾ ਹਾਲਤ ਠੀਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ।