ਪੰਜਾਬ

punjab

ETV Bharat / videos

ਬੱਸਾਂ ਦੀ ਹੜਤਾਲ ਕਾਰਨ ਸਵਾਰੀਆਂ ਖੱਜਲ ਖੁਆਰ - ਕੰਮ ਅਤੇ ਬਰਾਬਰ ਤਨਖਾਹ ਦੀ ਮੰਗ

By

Published : Aug 15, 2022, 11:21 AM IST

Updated : Aug 15, 2022, 11:36 AM IST

ਅੰਮ੍ਰਿਤਸਰ ਵਿੱਚ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਤਿੰਨ ਦਿਨ ਦੀ ਹੜਤਾਲ ਉੱਤੇ ਚਲੇ ਗਏ ਹਨ. ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਨਬੱਸ ਯੂਨੀਅਨ ਦੇ ਪ੍ਰਧਾਨ ਹੀਰਾ ਸਿੰਘ ਅਤੇ ਜੋਦ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਸੱਤਾ ਵਿੱਚ ਆਉਂਦੇ ਹੀ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੰਮ ਕਰੇਗੀ ਪਰ ਸ਼ਾਇਦ ਉਨ੍ਹਾਂ ਦੇ ਪੈੱਨ ਵਿੱਚੋਂ ਸਿਆਹੀ ਮੁੱਕ ਗਈ ਹੈ ਜਿਸ ਕਾਰਨ ਉਹ ਆਪਣੇ ਵਾਅਦਿਆਂ ਤੋਂ ਹੱਟਦੀ ਹੋਈ ਨਜ਼ਰ ਆ ਰਹੀ ਹੈ. ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਪਹਿਲਾਂ ਵੀ ਹੜਤਾਲਾਂ ਕੀਤੀਆਂ ਗਈਆਂ ਸਨ ਪਰ ਗੱਲਬਾਤ ਦਾ ਸੁਨੇਹਾ ਲਾ ਕੇ ਸਾਡੀਆਂ ਹੜਤਾਲਾਂ ਖਤਮ ਕਰ ਦਿੱਤੀਆਂ ਗਈਆਂ. ਪਰ ਹਾਲਾਤ ਅੱਜ ਵੀ ਉਹੀ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਮੁੜ ਤੋਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ.
Last Updated : Aug 15, 2022, 11:36 AM IST

ABOUT THE AUTHOR

...view details