ਨਵੀਂ ਮੁੰਬਈ 'ਚ ਪੰਜ ਮੰਜ਼ਿਲਾ ਇਮਾਰਤ ਦਾ ਡਿੱਗਿਆ ਹਿੱਸਾ, ਬਚਾਅ ਕਾਰਜ ਜਾਰੀ
ਮਹਾਰਾਸ਼ਟਰ/ਮੁੰਬਈ— ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਇਕ ਪੰਜ ਮੰਜ਼ਿਲਾ ਇਮਾਰਤ ਦੀ ਸਲੈਬ ਡਿੱਗ ਗਈ। ਇਸ ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੁਝ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਨਵੀਂ ਮੁੰਬਈ ਦੇ ਨੇਰੂਲ ਦੇ ਸੈਕਟਰ 19 ਵਿੱਚ ਵਾਪਰਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਇਮਾਰਤ 'ਚ ਰਹਿਣ ਵਾਲੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਬੇਲਾਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਮੰਦਾ ਮਹਾਤਰੇ ਅਤੇ ਕਮਿਸ਼ਨਰ ਅਭਿਜੀਤ ਬੰਗੜ ਮੌਕੇ 'ਤੇ ਪਹੁੰਚ ਗਏ ਹਨ। ਕਮਿਸ਼ਨਰ ਨੇ ਘਟਨਾ ਦਾ ਜਾਇਜ਼ਾ ਲਿਆ ਹੈ।