ਕਿਸਾਨ ਵਿਰੋਧੀ ਸਰਕਾਰ ਹੈ ਕਾਂਗਰਸ: ਢੀਂਡਸਾ - parminder singh dhindsa slams congress
ਮਲੇਰਕੋਟਲਾ: ਸੰਗਰਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਨੌਜਵਾਨਾਂ ਦੇ ਇਕ ਚੋਣ ਜਲਸੇ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਹ ਜਲਸਾ ਨਵਾਬ ਸ਼ੇਰ ਖਾਨ ਕਲੱਬ ਦੇ ਨੌਜਵਾਨ ਮੈਂਬਰਾਂ ਵੱਲੋਂ ਕਰਵਾਇਆ ਗਿਆ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਨੌਜਵਾਨਾਂ ਦਾ ਸਾਥ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ 'ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਵਿਰੋਧੀ ਸਰਕਾਰ ਹੈ ਕਿਉਂਕਿ ਸਰਕਾਰ ਕਿਸਾਨਾਂ ਦੇ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਅਜੇ ਤੱਕ ਦਵਾਉਣ ਵਿਚ ਫ਼ੇਲ ਸਾਬਤ ਹੋਈ ਹੈ। ਕਰਤਾਰਪੁਰ ਲਾਂਘੇ ਦੌਰਾਨ ਜੋ ਕਿਸਾਨਾਂ ਨੂੰ ਚੈੱਕ ਮਿਲੇ ਹਨ ਉਸ ਵਿਚੋਂ ਟੈਕਸ ਕੱਟਿਆ ਹੋਇਆ ਹੈ ਜਿਸ ਕਰਕੇ ਉਹ ਸਰਕਾਰ ਤੋਂ ਛੇਤੀ ਹੀ ਇਸ ਦਾ ਹੱਲ ਚਾਹੁੰਦੇ ਹਨ।