ਬੱਚੀ ਦੇ ਲਾਪਤਾ ਹੋਣ 'ਤੇ ਮਾਪੇ ਹੋਏ ਪ੍ਰੇਸ਼ਾਨ - ਇੱਕ ਕੁੜੀ ਰਾਤ ਨੂੰ ਲਾਪਤਾ
ਜਲੰਧਰ: ਬਸਤੀ ਬਾਵਾ ਖੇਲ ਵਿੱਚ ਇੱਕ ਕੁੜੀ ਰਾਤ ਨੂੰ ਲਾਪਤਾ ਹੋਣ 'ਤੇ ਕੁੜੀ ਦੇ ਮਾਂ-ਪਿਉ ਨੇ ਇਸ ਦੀ ਸੂਚਨਾ ਬਸਤੀ ਬਾਵਾ ਖੇਲ ਦੇ ਥਾਣਾ ਵਿੱਚ ਦਿੱਤੀ। ਇਸ ਸਬੰਧੀ ਐਸਐਚਓ ਗਗਨਦੀਪ ਸਿੰਘ ਨੇ ਕਿਹਾ ਕਿ ਕੁੜੀ ਦੇ ਪਿਤਾ ਚੰਦਨ ਕੁਮਾਰ ਦੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਰਾਤ ਦੇ 8 ਵਜੇ ਤੋਂ ਲਾਪਤਾ ਹੈ। ਇਸ ਦੇ ਲਈ ਉਨ੍ਹਾਂ ਨੇ ਸਭ ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਵਿੱਚ ਭਾਲ ਕੀਤੀ ਹੈ, ਪਰ ਉਹ ਕਿਤੇ ਵੀ ਨਹੀਂ ਮਿਲੀ ਹੈ। ਗਗਨਦੀਪ ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੇ ਏਐਸਆਈ ਦੀ ਡਿਊਟੀ ਲਗਾਈ ਹੈ, ਉਨ੍ਹਾਂ ਮੌਕੇ 'ਤੇ ਜਾ ਕੇ ਜਾਂਚ ਅਤੇ ਤੱਥਾਂ ਦੇ ਆਧਾਰ 'ਤੇ ਕੁੜੀ ਨੂੰ ਬਰਾਮਦ ਕੀਤਾ। ਕੁੜੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕਰਨ ਨਾਂਅ ਮੁੰਡੇ ਦੇ ਨਾਲ ਕਬੀਰ ਨਗਰ ਦੀ ਨਹਿਰ ਲਾਗੇ ਖੇਡ ਰਹੀ ਸੀ। ਪੁਲਿਸ ਨੇ ਕੁੜੀ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।