ਸਕੂਲੀ ਫੀਸਾਂ ਦੇ ਵਾਧੇ ਨੂੰ ਲੈ ਕੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ - ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ:ਕਸਬਾ ਹਰਿਆਣਾ ਦੇ ਨਜ਼ਦੀਕ ਸਥਿਤ ਨਿੱਜੀ ਸਕੂਲ (School) ਦੇ ਬਾਹਰ ਮਾਪਿਆਂ ਵੱਲੋਂ ਸਕੂਲ ਵੱਲੋਂ ਲਏ ਜਾ ਰਹੇ ਸਾਲਾਨਾ ਫੀਸ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਪਿਛਲੇ ਕਈ ਸਾਲਾਂ ਤੋਂ ਡਿਪਸ ਸਕੂਲ ਵਿਚ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਕੋਰੋਨਾ ਦੌਰਾਨ ਹਰ ਇਕ ਵਿਅਕਤੀ ਨੂੰ ਆਰਥਿਕ ਪੱਖੋਂ ਕਾਫੀ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ।ਸਕੂਲ ਦੀ ਸੀਈਓ ਮੋਨਿਕਾ ਵਰਮਾ ਨੇ ਕਿਹਾ ਕਿ ਕੋਰੋਨਾ ਦੌਰਾਨ ਸਕੂਲ ਵੱਲੋਂ ਹਰੇਕ ਵਿਦਿਆਰਥੀ ਦੀ ਸੰਭਵ ਸਹਾਇਤਾ ਕੀਤੀ ਗਈ ਹੈ ਅਤੇ ਸਕੂਲ ਵੱਲੋਂ ਕਿਸੇ ਵੀ ਵਿਦਿਆਰਥੀ ਤੋਂ ਵਾਧੂ ਚਾਰਜ ਨਹੀਂ ਲਿਆ ਜਾ ਰਿਹਾ ਹੈ।