21 ਅਕਤੂਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਲਗਾਈ ਜਾਵੇਗੀ ਪੰਥਕ ਸਟੇਜ - 21 ਅਕਤੂਬਰ ਨੂੰ ਪੰਥ ਵਿੱਚ ਇਕਸੁਰਤਾ
ਅੰਮ੍ਰਿਤਸਰ ਵਿਖੇ ਵੱਖ ਵੱਖ ਸਿੱਖ ਆਗੂਆਂ ਵੱਲੋਂ ਇਕ ਪ੍ਰੈੱਸ ਵਾਰਤਾ ਕੀਤੀ ਗਈ। ਜਿਸ ਵਿਚ ਇਹ ਕਿਹਾ ਗਿਆ ਕਿ ਆਉਣ ਵਾਲੀ 21 ਅਕਤੂਬਰ ਨੂੰ ਪੰਥ ਵਿੱਚ ਇਕਸੁਰਤਾ ਬਣਾਉਣ ਲਈ ਅੰਮ੍ਰਿਤਸਰ ਵਿਖੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਸਟੇਜ ਤੋਂ ਪੰਥ ਨੂੰ ਇਕੱਠੇ ਹੋਣ ਦਾ ਹੋਕਾ ਦਿੱਤਾ ਜਾਵੇਗਾ। ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਇਸ ਪੰਥਕ ਸਟੇਜ ਤੋਂ ਉਨ੍ਹਾਂ ਜਥੇਬੰਦੀਆਂ ਅਤੇ ਸਿੱਖ ਸ਼ਖ਼ਸੀਅਤਾਂ ਨੂੰ ਹੋਕਾ ਦਿੱਤਾ ਜਾਵੇਗਾ। ਜਿਹੜੇ ਕਿ ਗੁਰੂ ਮਰਿਆਦਾ ਦੇ ਅਨੁਸਾਰ ਹੁਣ ਤੱਕ ਚਲਦੇ ਆਏ ਹਨ। ਉਨ੍ਹਾਂ ਨੂੰ ਇਕ ਸਟੇਜ ਉੱਤੇ ਇਕੱਠਿਆਂ ਕਰਕੇ ਗੁਰੂ ਪੰਥ ਵਿੱਚ ਇਕਸੁਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਜਥੇਬੰਦੀ ਕੋਈ ਧੜਾ ਨਹੀਂ ਬਲਕਿ ਨਿਰੋਲ ਪੰਥ ਅਤੇ ਗੁਰੂ ਮਰਿਯਾਦਾ ਦੀ ਗੱਲ ਕਰੇਗੀ ਅਤੇ ਇਸ ਦੇ ਆਗੂ ਵੀ ਉਹ ਹੀ ਬਣਾਏ ਜਾਣਗੇ ਜਿਨ੍ਹਾਂ ਨੇ ਗੁਰੂ ਮਰਿਆਦਾ ਅਨੁਸਾਰ ਜੀਵਨ ਬਤੀਤ ਕੀਤਾ ਹੋਵੇਗਾ।