ਕਸਬਾ ਖਾਲੜਾ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਨਿਰਪੱਖ - ਬਿਨਾਂ ਕਿਸੇ ਸਿਆਸੀ ਜਾਂ ਰਾਜਨੀਤਿਕ ਸਟੰਟ ਤੋਂ ਨਿਰਪੱਖਤਾ ਨਾਲ ਬੋਲੀ ਕਰਵਾਈ
ਤਰਨਤਾਰਨ: ਪੰਜਾਬ ਦੇ ਅੰਦਰ ਬੀਤੇ ਲੰਮੇ ਸਮੇਂ ਤੋਂ ਸੱਤਾ 'ਤੇ ਕਾਬਜ਼ ਰਹੀਆਂ ਰਵਾਇਤੀ ਪਾਰਟੀਆਂ ਵੱਲੋਂ ਜਿੱਥੇ ਆਪਣੀ ਸਰਕਾਰ ਦੇ ਰਾਜ ਦੌਰਾਨ ਸੱਤਾ ਦਾ ਦੁਰਉਪਯੋਗ ਕਰਦਿਆਂ ਪੰਚਾਇਤੀ ਜ਼ਮੀਨਾਂ ਆਪਣੇ ਚਹੇਤਿਆਂ ਨੂੰ ਬਿਨਾਂ ਬੋਲੀ ਤੋਂ ਘੱਟ ਕੀਮਤ 'ਤੇ ਦਿੱਤੀਆਂ ਜਾਂਦੀਆਂ ਸਨ। ਉੱਥੇ ਹੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪ ਦੀ ਨਵੀਂ ਬਣੀ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਨਿਰਪੱਖ ਬੋਲੀਆਂ ਕਰਵਾ ਕੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਬਿਨਾਂ ਕਿਸੇ ਸਿਆਸੀ ਜਾਂ ਰਾਜਨੀਤਿਕ ਸਟੰਟ ਤੋਂ ਨਿਰਪੱਖਤਾ ਨਾਲ ਬੋਲੀ ਕਰਵਾਈ ਗਈ। ਇਹ ਬੋਲੀ ਪੰਚਾਇਤ ਸਕੱਤਰ ਸੁਖਪਾਲ ਸਿੰਘ ਅਤੇ ਸਰਪੰਚ ਰਛਪਾਲ ਸਿੰਘ ਦੀ ਹਾਜ਼ਰੀ ਵਿਚ ਪਿੰਡ ਖਾਲੜਾ ਦੇ ਕਰੀਬ 18 ਕਿੱਲੇ ਰਕਬੇ ਦੀ ਕਰਵਾਈ ਗਈ ਹੈ।