ਰੋਪੜ ਵਿੱਚ ਝੋਨੇ (Paddy) ਦੀ ਲਵਾਈ ਹੋਈ ਸ਼ੁਰੂ - Paddy
ਰੋਪੜ: ਪੰਜਾਬ ਸਰਕਾਰ (Government of Punjab) ਦੇ ਆਦੇਸ਼ਾਂ ਮੁਤਾਬਿਕ 10 ਜੂਨ ਤੋਂ ਪੰਜਾਬ ‘ਚ ਝੋਨੇ (Paddy) ਦੀ ਲਵਾਈ ਸ਼ੁਰੂ ਹੋ ਜਾਵੇਗੀ। ਜ਼ਿਲ੍ਹੇ ਵਿੱਚ ਝੋਨੇ ਦੀ ਪਨੀਰੀ ਨਾਲ ਲਵਾਈ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਖੇਤੀਬਾੜੀ ਅਧਿਕਾਰੀ (Agriculture Officer) ਨੇ ਮੀਡੀਆ ਨਾਲ ਸਾਂਝੀ ਕੀਤੀ। ਹਾਲਾਂਕਿ ਸੂਬਾ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੀ ਹੈ। ਖੇਤੀਬਾੜੀ ਅਫਸਰ ਨੇ ਕਿਹਾ, ਕਿ ਇਸ ਸਾਲ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਮਸ਼ੀਨਰੀ ਜ਼ਿਆਦਾ ਮੁਹੱਈਆ ਕਰਵਾਈ ਜਾ ਰਹੀ ਹੈ। ਨਾਲ ਹੀ ਕਿਸਨਾਂ ਨੂੰ ਸਮੇਂ ਸਿਰ ਮੋਟਰਾਂ ਦੀ ਬਿਜਲੀ ਦੇਣ ਦੇ ਵੀ ਪ੍ਰਬੰਧ ਮੁਕੰਮਲ ਹੋਣ ਦਾ ਪ੍ਰਸ਼ਾਸਨ ਵੱਲੋੋਂ ਦਾਅਵਾ ਕੀਤਾ ਗਿਆ ਹੈ।