ਮੀਂਹ ਨੇ ਤਬਾਹ ਕੀਤੀ ਝੋਨੇ ਦੀ ਫਸਲ,ਕਿਸਾਨਾਂ ਦੀਆਂ ਅੱਖਾਂ ਵਿੱਚ ਆਏ ਹੰਝੂ - ਹੁਸ਼ਿਆਰਪੁਰ ਵਿੱਚ ਮੀਂਹ ਦੇ ਹਾਲਾਤ
ਹੁਸ਼ਿਆਰਪੁਰ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਗਈਆਂ ਹਨ। ਗੜ੍ਹਸੰਕਰ ਇਲਾਕੇ ਵਿੱਚ ਝੋਨੇ ਦੀ ਫਸਲ ਦਾ ਮੀਂਹ ਦੇ ਕਾਰਨ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਸਤਨੌਰ ਵਿਖੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਇੱਕ ਕਿਸਾਨ ਦੀ 5 ਏਕੜ ਕੱਟੀ ਹੋਈ ਝੋਨੇ ਦੀ ਫਸਲ ਤਬਾਹ ਹੋ ਗਈ। ਫਸਲ ਕੱਟਣ ਤੋਂ ਬਾਅਦ ਕੱਢਣ ਲਈ ਖੇਤਾਂ ਵਿੱਚ ਪਈ ਸੀ। ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨੀ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
Last Updated : Sep 27, 2022, 4:21 PM IST