overage ਨੌਜਵਾਨਾਂ ਨੇ ਭਰਤੀ ਲਈ ਮਾਨ ਸਰਕਾਰ ਤੋਂ ਮੰਗਿਆ ਇੱਕ ਮੌਕਾ - Demand for relaxation in overage
ਅੰਮ੍ਰਿਤਸਰ: ਪੰਜਾਬ ਪੁਲਿਸ ਦੀ ਭਰਤੀ ਦੀ ਅੰਤਿਮ ਤਾਰੀਖ 30 ਅਗਸਤ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਰੈਜੂਏਟ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਵਾਅਦਿਆਂ ਦੀ ਯਾਦ ਦਿਵਾਉਦੀਆਂ ਓਵਰਏਜ ਵਿਚ ਰਿਲੈਕਸ਼ੈਸ਼ਨ ਦੀ ਮੰਗ(Demand for relaxation in overage) ਕੀਤੀ ਹੈ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਰੈਜੂਏਟ ਨੌਜਵਾਨਾਂ ਨੇ ਮੁਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਵਿਚ ਘਰਾਂ ਦੇ ਘਰ ਉਜੜ ਗਏ ਅਤੇ ਹਰ ਕੰਮ ਵਿਚ ਦੋ ਸਾਲ ਦਾ ਗੈਪ ਪਿਆ ਸੀ। ਜਿਸ ਦੇ ਚੱਲਦੇ ਹੁਣ ਅਸੀਂ ਮਾਨ ਸਰਕਾਰ ਕੋਲੋਂ ਮੰਗ ਕਰਦੇ ਹਾ ਕਿ ਰੱਖੜੀ ਪੁੰਨਿਆ ਤੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਾਡੀਆਂ ਮੰਗਾਂ ਤੇ ਗੌਰ ਕਰਦਿਆਂ ਸਾਨੂੰ 30 ਅਗਸਤ ਤੱਕ ਹੋਣ ਵਾਲੀ ਸਬ ਇੰਸਪੈਕਟਰ ਦੀ ਭਰਤੀ ਵਿੱਚ ਪੰਜਾਬ ਪੁਲਿਸ ਵਿਚ ਸੇਵਾ ਨਿਭਾਉਣ ਦਾ ਮੌਕਾ ਦੇਣ ਅਤੇ ਸਾਡੀ ਓਵਰਏਜ ਦੇ ਚਲਦਿਆਂ 28 ਤੋ 32 ਸਾਲ ਤੱਕ ਦੀ ਰਿਲੈਕਸ਼ੈਸਨ ਦੇ ਸੇਵਾ ਨਿਭਾਉਣ ਦਾ ਮੌਕੇ ਦਿਉ। ਸਾਡੀ ਆਪ ਸਰਕਾਰ ਦੇ ਅੱਗੇ ਅਪੀਲ ਹੈ ਸਾਡੀਆਂ ਮੰਗਾਂ ਤੇ ਗੌਰ ਕੀਤਾ ਜਾਵੇ ਜੋ ਵਾਅਦਾ ਮੁੱਖ ਮੰਤਰੀ ਮਾਨ ਨੇ ਬਾਬਾ ਬਕਾਲਾ ਵਿੱਚ ਕੀਤਾ ਸੀ ਉਸਨੂੰ ਪੁਰਾ ਕੀਤਾ ਜਾਵੇ।