ਵੱਖ-ਵੱਖ ਮੁੱਦਿਆ ‘ਤੇ ਭੜਕੇ ਸਿੱਖ ਪ੍ਰਚਾਰਕ - Outraged Sikh preachers on various issues
ਅੰਮ੍ਰਿਤਸਰ: ਸਿੱਖ ਸਦਭਾਵਨਾ ਦਲ (Sikh Sadbhavana Dal) ਵੱਲੋਂ ਬੀਤੇ ਕੱਲ ਪ੍ਰੈਸ ਮਿਲਣੀ ਕਰਕੇ ਦਾਅਵਾ ਕੀਤਾ ਗਿਆ ਕਿ ਰਾਮ ਦੇ ਨਾਮ ਦੀਆਂ ਇੱਟਾਂ (Bricks in the name of Ram) ਅਜੇ ਵੀ ਗਿ: ਹਰਪ੍ਰੀਤ ਸਿੰਘ ਦੀ ਰਹਾਰਿਸ਼ ਦੇ ਬਾਹਰ ਉਸ ਦੀ ਦੇਹਲੀ ਥੱਲੇ ਨਾਲੀ ਵਿੱਚ ਲੱਗੀਆਂ ਹਨ, ਜੋ ਕਿ ਜਿੱਥੇ ਹਿੰਦੂ ਵੀਰਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਖ਼ਿਲਾਫ਼ ਹੈ। ਉੱਥੇ ਹੀ ਸਿੱਖ ਪਨੀਰੀ ਲਈ ਭਵਿੱਖੀ ਕੰਡਿਆਂ ਦਾ ਵੀ ਕੰਮ ਕਰਨਗੀਆਂ। ਇਸ ਲਈ ਇਨ੍ਹਾਂ ਇੱਟਾਂ ਦਾ ਉੱਥੋ ਪੁਟਿਆ ਜਾਣਾ ਅਤਿ ਜਰੂਰੀ ਹੈ। ਭਾਈ ਵਡਾਲਾ ਨੇ ਦੱਸਿਆ ਕਿ ਲੁਧਿਆਣੇ (Ludhiana) ਤੋਂ ਨਿੱਕਲਦੇ ਅਖ਼ਬਾਰ ਨੇ ਇਹ ਮਾਮਲਾ ਸਬੂਤਾਂ ਸਮੇਤ ਛਾਪਿਆ ਵੀ ਸੀ ਤੇ ਉਸ ਦੀਆਂ ਵੀਡੀਓ ਵੀ ਆਪਣੇ ਚੈਨਲ ਤੇ ਪਾਈਆਂ ਸਨ ਜੋ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।