MSP ਸਮੇਤ ਹੋਰ ਮੁੱਦੇ ਅਜੇ ਪੈਂਡਿੰਗ ਹਨ:ਰਾਕੇਸ਼ ਟਿਕੈਤ - Farmer leader Rakesh Tikait
ਕੌਸ਼ਾਂਬੀ/ ਯੂਪੀ: ਲੋਕ ਸਭਾ ਵਿਚ ਫਾਰਮ ਲਾਅਜ਼ ਰੀਪੀਲ ਬਿੱਲ, 2021 (Farm Laws Repeal Bill, 2021) ਬਿੱਲ ਪਾਸ ਕੀਤਾ ਗਿਆ ਹੈ ਅਤੇ ਅੰਦੋਲਨ ਦੌਰਾਨ ਆਪਣੀਆਂ ਜਾਨਾ ਗੁਆਉਣ ਵਾਲੇ 750 ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।ਇਸ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ (Farmer leader Rakesh Tikait) ਦਾ ਕਹਿਣਾ ਹੈ ਕਿ ਅੰਦੋਲਨ ਜਾਰੀ ਰਹੇਗਾ ਕਿਉਕਿ ਐਮਐਸਪੀ ਸਮੇਤ ਹੋਰ ਕਈ ਮੁੱਦੇ ਅਜੇ ਪੈਂਡਿੰਗ ਹਨ।ਉਨ੍ਹਾਂ ਨੇ ਕਿਹਾ ਹੈ ਕਿ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ (MSP)ਅਤੇ ਹੋਰ ਮੁੱਦੇ ਹੱਲ ਨਹੀਂ ਹੋ ਜਾਂਦੇ।ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ 4 ਤਾਰੀਖ ਤੋਂ ਅੰਦੋਲਨ ਦੀ ਨਵੀਂ ਰੂਪ ਰੇਖਾ ਦਿੱਤੀ ਜਾਵੇਗੀ।