ਆਵਾਰਾ ਪਸ਼ੂ ਨੇ ਲਈ ਜਾਨ - ਜਲੰਧਰ
ਜਲੰਧਰ: ਆਵਾਰਾ ਪਸ਼ੂਆਂ ਦੇ ਕਾਰਨ ਕਈ ਹਾਦਸੇ (Accidents) ਵਾਪਰ ਜਾਂਦੇ ਹਨ।ਜਲੰਧਰ ਦੇ ਪਠਾਨਕੋਟ ਚੌਕ ਵਿਚ ਕਟੜਾ ਤੋਂ ਲੁਧਿਆਣਾ ਜਾ ਰਹੀ ਇਕ ਕਾਰ (car) ਵਿਚ ਬੈਠੇ ਪੰਜ ਵਿਅਕਤੀ ਸਵਾਰ ਸਨ।ਇਕ ਆਵਾਰਾ ਪਸ਼ੂ ਦੇ ਸਾਹਮਣੇ ਆਉਣ ਕਰਕੇ ਅਚਾਨਕ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ।ਪੁਲਿਸ ਨੇ ਕਿਹਾ ਹੈ ਕਿ ਇਹ ਹਾਦਸਾ ਅਵਾਰਾ ਪਸ਼ੂ ਦੇ ਕਾਰਨ ਵਪਰਿਆ ਹੈ।